ਵਿਸ਼ਵ ਮਾਨਸਿਕ ਸਿਹਤ ਦਿਵਸ
“ਹਰ ਵਿਅਕਤੀ ਸਰੀਰਕ ਬੀਮਾਰੀ ਹੋਣ 'ਤੇ ਇਲਾਜ ਕਰਵਾਉਂਦਾ ਹੈ, ਪਰ ਜਦੋਂ ਦਿਮਾਗ ਬੀਮਾਰ ਹੋਵੇ, ਉਹ ਆਪਣੇ ਆਪ ਨੂੰ ਬਿਲਕੁਲ ਠੀਕ ਸਮਝਦਾ ਹੈ।” 🌍 ਵਿਸ਼ਵ ਮਾਨਸਿਕ ਸਿਹਤ ਦਿਵਸ ਅੱਜ, *ਵਿਸ਼ਵ ਮਾਨਸਿਕ ਸਿਹਤ ਦਿਵਸ* ਮਨੁੱਖੀ ਜੀਵਨ ਦੇ ਉਸ ਪੱਖ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ, ਜਿਸਨੂੰ ਅਸੀਂ ਅਕਸਰ ਅਣਡਿੱਠਾ ਕਰ ਦਿੰਦੇ ਹਾਂ — ਸਾਡੀ “ਮਾਨਸਿਕ ਸਿਹਤ”। ਇਹ ਦਿਨ ਹਰ ਸਾਲ 10 ਅਕਤੂਬਰ ਨੂੰ 1992 ਤੋਂ ਵਿਸ਼ਵ ਮਾਨਸਿਕ ਸਿਹਤ ਫੈਡਰੇਸ਼ਨ ਦੀ ਪਹਿਲਕਦਮੀ 'ਤੇ ਮਨਾਇਆ ਜਾ ਰਿਹਾ ਹੈ, ਜਿਸਦੇ ਮੈਂਬਰ 150 ਤੋਂ ਵੱਧ ਦੇਸ਼ਾਂ ਵਿੱਚ ਹਨ। ਇਸ ਦਿਨ ਦਾ ਉਦੇਸ਼ ਹੈ ਲੋਕਾਂ ਨੂੰ ਮਾਨਸਿਕ ਰੋਗਾਂ ਬਾਰੇ ਸਿੱਖਿਆ ਦੇਣਾ, ਜਾਗਰੂਕਤਾ ਪੈਦਾ ਕਰਨੀ ਅਤੇ ਪੀੜਤਾਂ ਨਾਲ ਸਮਝਦਾਰੀ ਭਰਾ ਵਿਹਾਰ ਕਰਨ ਲਈ ਉਤਸ਼ਾਹਤ ਕਰਨਾ। ਕਈ ਦੇਸ਼ਾਂ ਵਿੱਚ ਇਹ ਦਿਨ ਪੂਰੇ ਹਫਤੇ ਦੀ ਜਾਗਰੂਕਤਾ ਮੁਹਿੰਮ ਵਜੋਂ ਮਨਾਇਆ ਜਾਂਦਾ ਹੈ—ਜਿਵੇਂ ਅਮਰੀਕਾ ਵਿੱਚ *Mental Illness Awareness Week* ਅਤੇ ਆਸਟ੍ਰੇਲੀਆ ਵਿੱਚ *Mental Health Week*। 🧠 ਮਾਨਸਿਕ ਰੋਗ — ਇੱਕ ਅਣਸੁਣੀ ਹਕੀਕਤ ਮਾਨਸਿਕ ਬਿਮਾਰੀਆਂ ਦਾ ਸਬੰਧ ਕਮਜ਼ੋਰ ਮਨ, ਤਣਾਅ, ਨਿਰਾਸ਼ਾ ਜਾਂ ਘੱਟ ਆਤਮ-ਵਿਸ਼ਵਾਸ ਨਾਲ ਹੁੰਦਾ ਹੈ। ਪਰ ਸਮੱਸਿਆ ਇਹ ਹੈ ਕਿ ਅਜੇ ਵੀ ਸਾਡਾ ਸਮਾਜ ਇਨ੍ਹਾਂ ਨੂੰ ਬਿਮਾਰੀ ਮੰਨਣ ਦੀ ਬਜਾਏ "ਉਪਰੀ ਹਵਾ", "ਕਰਾਈ ਹੋਈ ਕਰਨੀ", ਜਾਂ "ਗ੍ਰਹਿ-ਦੋਸ਼" ਆਦਿ ਨ...