ਕਾਮਰੇਡ ਸਤਪਾਲ

 ਕਾਮਰੇਡ ਸਤਪਾਲ ਡਾਂਗ ਦਾ ਜਨਮ 4 ਅਕਤੂਬਰ 1920 ਨੂੰ ਰਾਮਨਗਰ (ਰਸੂਲਨਗਰ), ਗੁਜਰਾਂਵਾਲਾ (ਮੌਜੂਦਾ ਪਾਕਿਸਤਾਨ) ਵਿੱਚ ਹੋਇਆ। ਉਨ੍ਹਾਂ ਨੇ ਲਾਹੌਰ ਦੇ ਗਵਰਨਮੈਂਟ ਕਾਲਜ ਤੋਂ ਬੀ.ਏ. ਪਾਸ ਕੀਤਾ। ਉਹ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਜਨਰਲ ਸਕੱਤਰ ਅਤੇ ਵਰਲਡ ਯੂਥ ਫੈਡਰੇਸ਼ਨ ਦੇ ਉਪ-ਪ੍ਰਧਾਨ ਵੀ ਰਹੇ। 1943 ਵਿੱਚ ਬੰਬਈ ਵਿੱਚ ਹੋਈ ਸੀ.ਪੀ.ਆਈ ਦੀ ਪਹਿਲੀ ਕਾਂਗਰਸ ਵਿੱਚ ਡੈਲੀਗੇਟ ਵਜੋਂ ਸ਼ਮੂਲੀਅਤ ਕੀਤੀ। ਉਸ ਸਮੇਂ ਉਨ੍ਹਾਂ ਨੂੰ ਗਦਰ ਪਾਰਟੀ ਦੇ ਸੋਹਣ ਸਿੰਘ ਭਕਨਾ, ਸੋਹਣ ਸਿੰਘ ਜੋਸ਼ ਅਤੇ ਤੇਜਾ ਸਿੰਘ ਸੁੰਤਤਰ ਵਰਗੇ ਇਨਕਲਾਬੀ ਨਾਊਂਆਂ ਨਾਲ ਇੱਕੋ ਰੇਲ ਡੱਬੇ ਵਿੱਚ ਸਫਰ ਕਰਨ ਦਾ ਮੌਕਾ ਮਿਲਿਆ।



1947 ਦੀ ਵੰਡ ਦੌਰਾਨ ਉਹ ਚੈਕੋਸਲੋਵਾਕੀਆ ਦੀ ਰਾਜਧਾਨੀ ਪ੍ਰਾਗ ਵਿੱਚ ਸਨ ਜਿੱਥੇ ਉਨ੍ਹਾਂ ਨੇ ਚੀਨ ਦੇ ਡੈਲੀਗੇਸ਼ਨ ਨਾਲ ਗੱਲਬਾਤ ਕੀਤੀ। 1952 ਵਿੱਚ ਛੇਹਰਟਾ ਆ ਕੇ ਟਿਕਾਣਾ ਬਣਾਇਆ ਅਤੇ ਇੱਥੇ ਹੀ ਕਾਮਰੇਡ ਵਿਮਲਾ ਡਾਂਗ ਨਾਲ ਵਿਆਹ ਹੋਇਆ। 1953 ਤੋਂ 1967 ਤੱਕ ਉਹ ਛੇਹਰਟਾ ਦੀ ਭ੍ਰਿਸ਼ਟਾਚਾਰ ਵਿਰੋਧੀ ਕਮੇਟੀ ਦੇ ਪ੍ਰਧਾਨ ਰਹੇ। ਉਨ੍ਹਾਂ ਨੇ ਸ਼ਹਿਰ ਵਿੱਚ ਬਾਲ ਸੰਭਾਲ ਕੇਂਦਰ, ਮੈਟਰਨਿਟੀ ਹਸਪਤਾਲ, ਡਿਸਪੈਂਸਰੀਆਂ, ਲਾਇਬ੍ਰੇਰੀ, ਕਮਿਊਨਿਟੀ ਹਾਲ ਅਤੇ ਰੀਡਿੰਗ ਰੂਮ ਵਰਗੀਆਂ ਸਹੂਲਤਾਂ ਖੜ੍ਹੀਆਂ ਕੀਤੀਆਂ।

1965 ਦੀ ਭਾਰਤ-ਪਾਕ ਯੁੱਧ ਦੌਰਾਨ ਜਦੋਂ ਛੇਹਰਟਾ ਵਿੱਚ ਬੰਬਾਰੀ ਨਾਲ 60 ਦੇ ਲਗਭਗ ਲੋਕ ਸ਼ਹੀਦ ਹੋਏ, ਤਾਂ ਉਨ੍ਹਾਂ ਨੇ ਸਸਕਾਰ ਦੀ ਵਿਵਸਥਾ ਕੀਤੀ ਅਤੇ ਉਨ੍ਹਾਂ ਦੀ ਯਾਦ ਵਿੱਚ “ਸ਼ਹੀਦ ਮੈਮੋਰੀਅਲ” (ਜੰਝ ਘਰ) ਬਣਵਾਇਆ। 1967 ਵਿੱਚ ਉਹ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਨੂੰ ਵੱਡੇ ਫਰਕ ਨਾਲ ਹਰਾ ਕੇ ਪਹਿਲੀ ਵਾਰ ਵਿਧਾਇਕ ਬਣੇ ਅਤੇ 1980 ਤੱਕ ਲਗਾਤਾਰ ਜਿੱਤਦੇ ਰਹੇ। ਉਹ ਪੰਜਾਬ ਸਰਕਾਰ ਵਿੱਚ ਸਿਵਲ ਸਪਲਾਈ ਮੰਤਰੀ ਵੀ ਰਹੇ।

ਕਾਮਰੇਡ ਡਾਂਗ ਹਮੇਸ਼ਾਂ ਮਜ਼ਦੂਰ ਬਸਤੀਆਂ ਵਿੱਚ ਹੀ ਰਹੇ। ਉਨ੍ਹਾਂ ਦੇ ਲੇਖ ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਦੇ ਅਖਬਾਰਾਂ ਅਤੇ ਰਿਸਾਲਿਆਂ ਵਿੱਚ ਪ੍ਰਕਾਸ਼ਤ ਹੁੰਦੇ ਰਹੇ। 1977 ਵਿੱਚ ਉਨ੍ਹਾਂ ਨੂੰ 'ਪਦਮ ਵਿਭੂਸ਼ਣ' ਨਾਲ ਸਨਮਾਨਿਤ ਕੀਤਾ ਗਿਆ। 1988 ਵਿੱਚ ਉਨ੍ਹਾਂ ਨੇ "ਦਹਿਸ਼ਤਗਰਦੀ ਦੀਆਂ ਜੜਾਂ ਕਿੱਥੇ ਹਨ" ਨਾਮਕ ਕਿਤਾਬ ਲਿਖੀ। 15 ਜੂਨ 2013 ਨੂੰ ਛੇਹਰਟਾ ਵਿੱਚ ਉਹ ਸਦਾ ਲਈ ਵਿਦਾ ਹੋ ਗਏ।


Comments

Contact Form

Name

Email *

Message *