ਟਿਕਟੋਕ ਅਤੇ 59 ਹੋਰ ਐਪਸ ਭਾਰਤ ਦੀ ਪਾਬੰਦੀ ਅਤੇ ਇਸ ਦੇ ਪ੍ਰਭਾਵ ਤੇ ਕਾਰਨ

ਆਖਿਰਕਾਰ ਟਿਕਟੋਕ ਉੱਪਰ ਪੂਰੇ ਦੇਸ਼ ਵਿੱਚ ਪਾਬੰਦੀ ਲਗਾ ਦਿੱਤੀ ਗਈ ਹੈ ਨਾ ਕਿ ਟਿਕਟੋਕ ਬਲਕਿ 59 ਹੋਰ ਚੀਨੀ ਐਪਸ ਤੇ ਵੀ ਸਰਕਾਰ ਵਲੋਂ ਪਾਬੰਦੀ ਲਗਾਈ ਗਈ ਹੈ।  ਮੇਰੀ ਰਾਇ ਵਿੱਚ ਇਹ ਇੱਕ ਬਹੁਤ ਵਧੀਆ ਫ਼ੈਸਲਾ ਹੈ। ਇਹ ਇੱਕ ਛੋਟਾ ਪਰ ਸੌਖਾ ਕਦਮ ਹੈ। ਪਰ ਇਹ ਇੱਕ ਜ਼ਰੂਰੀ ਕਦਮ ਹੈ। ਅੱਜ ਜੇਕਰ ਅਸੀਂ ਚੀਨ ਨੂੰ ਘੇਰਨਾ ਹੈ, ਚੀਨ ਦੇ ਖਿਲਾਫ਼ ਅਸੀਂ ਆਪਣਾ ਪੱਖ ਰੱਖਣਾ ਹੈ। ਸਭ ਤੋਂ ਪਹਿਲਾਂ ਕਦਮ ਇਹੋ ਹੋਣਾ ਚਾਹੀਦਾ ਸੀ। ਇਹ ਸਿਰਫ਼ ਭਾਰਤ ਨੇ ਕੀਤਾ ਹੈ। ਪਰ ਇਹ ਪੂਰੀ ਦੁਨੀਆ ਵਿੱਚ ਹਰੇਕ ਲੋਕਤੰਤਰਿਕ ਦੇਸ਼ ਨੂੰ ਕਰਨਾ ਚਾਹੀਦਾ ਹੈ। ਯੂ ਐਸ ਏ, ਯੂਰੋਪ , ਆਸਟ੍ਰਲਿਆ ਅਤੇ ਕੈਨੇਡਾ ਜਿੰਨੇ ਵੀ ਲੋਕਤਾਂਤਰਿਕ ਦੇਸ਼ ਹਨ। ਇਨ੍ਹਾਂ ਸਭ ਨੂੰ ਵੀ ਇਹੀ ਕਰਨਾ ਚਾਹੀਦਾ ਹੈ, ਜੋ ਭਾਰਤ ਨੇ ਕੀਤਾ। ਕਿਉਂਕਿ ਅਸੀਂ ਸਭ ਜਾਣਦੇ ਹਾਂ ਇਹ ਨਿੱਜੀਤਾ ਲਈ ਕਿੰਨਾ ਵੱਡਾ ਖਤਰਾ ਹੈ। ਚੀਨ ਦੀਆਂ ਇਹ ਐਪਸ ਡਾਟਾ ਚੋਰੀ ਕਰਦੀਆਂ ਹਨ। ਇਹ ਸਭ ਨੂੰ ਪਤਾ ਹੈ।


ਇਸ ਤੋਂ ਵੀ ਜ਼ਰੂਰੀ ਇਹ ਹੈ ਕਿ ਚੀਨ ਦੀ  ਚੀਨੀ ਕਮਊਨਿਸਟ ਪਾਰਟੀ ਆਪਣੇ ਆਪ ਨੂੰ ਦੁਨੀਆ ਦਾ ਮਹਾਰਾਜਾ ਸਮਝਦੀ ਹੈ , ਤਾਨਾਸ਼ਾਹ ਸਮਝ ਦੀ ਹੈ। ਜੋ ਕਿ ਦੁਨੀਆ ਦੇ ਸਾਰੇ ਲੋਕਤਾਂਰਿਕ ਦੇਸ਼ਾਂ ਲਈ ਖ਼ਤਰਾ ਹੈ। ਇਨ੍ਹਾਂ ਨੂੰ ਲੱਗਦਾ ਹੈ ਇਹ ਆਪਣੀ ਮਨਮਰਜ਼ੀ ਕਰਦੇ ਰਹਿਣਗੇ। ਇਹ ਆਪਣੇ ਚੀਨੀ ਸੋਫਟਵੇਅਰ ਬਾਕੀ ਦੇਸ਼ਾਂ ਭੇਜਣਗੇ।  ਓਥੋਂ ਡਾਟਾ ਚੋਰੀ ਕਰਨਗੇ ਪਰ ਆਪਣੇ ਦੇਸ਼ ਵਿੱਚ ਕੋਈ ਹੋਰ ਸੋਸ਼ਲ ਮੀਡਿਆ ਐਪ ਨਹੀਂ ਆਉਣ ਦੇਣਗੇ। ਟਿਕਟੋਕ ਉਪਰ ਪੂਰੀ ਦੁਨੀਆ ਅੰਦਰ ਉਦੋਂ ਤੱਕ ਪਾਬੰਦੀ ਲਗਾ ਦੇਣੀ ਚਾਹੀਦੀ ਹੈ।  ਜਦੋਂ ਤੱਕ ਚੀਨ ਦੇ ਅੰਦਰ YouTube , Google , Facebook ਨੂੰ ਪੂਰੇ ਸੁਤੰਤਰ ਤਰੀਕੇ ਨਾਲ ਨਹੀਂ ਦਿੱਤਾ ਜਾਂਦਾ। ਤੁਹਾਨੂੰ ਪਤਾ ਹੈ ਕਿਉਂ ਇਨ੍ਹਾਂ ਨੂੰ ਚੀਨ ਅੰਦਰ ਨਹੀਂ ਚੱਲਣ ਦਿੱਤਾ ਜਾਂਦਾ। ਇਨ੍ਹਾਂ ਨੂੰ ਪਤਾ ਹੈ ਜਿਸ ਦਿਨ ਮੁਫ਼ਤ ਸੋਸ਼ਲ ਮੀਡਿਆ ਨੈੱਟਵਰਕ ਚੀਨ ਅੰਦਰ ਆ ਗਿਆ। ਲੋਕਾਂ ਨੂੰ ਬੋਲਣ ਦੀ ਆਜ਼ਾਦੀ ਹੋਵੇਗੀ , ਫ੍ਰੀ ਮੀਡਿਆ ਹੋਵੇਗਾ। ਜਿਸ ਦਿਨ ਇਹ ਹੋਗਿਆ ਉਸ ਦਿਨ ਤੋਂ ਇਨ੍ਹਾਂ ਦੀ ਪਾਰਟੀ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਣੀ ਏ। ਇਨ੍ਹਾਂ ਨੂੰ ਪਤਾ ਹੈ ਅੱਜ ਨਹੀਂ ਤਾਂ ਕੱਲ ਇਨ੍ਹਾਂ ਦੀ ਸਰਕਾਰ ਗਿਰ ਜਾਣੀ ਏ। ਜੇ ਇਸ ਤਰ੍ਹਾਂ ਹੋਗਿਆ। ਅੱਜ ਇਨ੍ਹਾਂ ਨੇ ਤਾਨਾਸ਼ਾਹ ਰਾਜ ਸਥਾਪਿਤ ਕੀਤਾ ਹੋਇਆ ਹੈ ਆਪਣੇ ਲੋਕਾਂ ਉਪਰ , ਉਸਦਾ ਮੁੱਖ ਕਾਰਨ ਇਹੋ ਸੰਪੂਰਨ ਤੌਰ ਤੇ ਸੋਸ਼ਲ ਮੀਡਿਆ ਤੇ ਕਾਬੂ ਇਨ੍ਹਾਂ ਨੇ ਕੀਤਾ ਹੋਇਆ ਹੈ।ਉਸ ਨੂੰ ਤੋੜਨ ਲਈ ਚੀਨੀ ਲੋਕਾਂ ਨੂੰ ਉਨ੍ਹਾਂ ਦੀ ਆਜ਼ਾਦੀ ਦਵਾਉਣ ਲਈ ਇਹ ਇੱਕ ਜਰੂਰੀ ਕਦਮ ਹੈ ਜੋ ਕੀਤਾ ਜਾ ਸਕਦਾ ਹੈ। ਇਸ ਲਈ ਟਿਕਟੋਕ ਤੇ ਪਾਬੰਦੀ ਬਹੁਤ ਜ਼ਰੂਰੀ ਹੈ। ਕਿਉਂਕਿ ਦੁਨੀਆ ਦੇ ਸਾਰੇ ਦੇਸ਼ ਇਹ ਕਰਨ ਤਾਂ ਚੀਨ ਤੇ ਦਬਾਅ ਵਧੇਗਾ ਕਿ ਚੀਨ ਬਾਕੀ ਸੋਸ਼ਲ ਮੀਡਿਆ ਨੂੰ ਆਪਣੇ ਦੇਸ਼ ਅੰਦਰ ਆਉਣ ਦੇਵੇ। ਇਸ ਤਰ੍ਹਾਂ ਹੋਵੇਗਾ ਤਾਂ ਉੱਥੇ ਉਮੀਦ ਜਾਗੇਗੀ , ਲੋਕਤਾਂਤਰਿਕ ਕ੍ਰਾਂਤੀ ਸ਼ੁਰੂ ਹੋਵੇਗੀ।

ਅਸੀਂ ਉਮੀਦ ਕਰਦੇ ਹਾਂ ਜੋ ਸਰਕਾਰ ਨੇ ਪਾਬੰਦੀ ਲਗਾਈ ਹੈ ਉਹ ਲਾਗੂ ਰਹੇਗੀ ਨਾ ਕਿ ਯੂ ਟੁਰਨ ਲੈ ਕੇ ਪਾਬੰਦੀ ਹਟਾ ਦੇਵੇ। ਇਸ ਪਾਬੰਦੀ ਤੋਂ ਬਾਅਦ ਟਿਕਟੋਕ ਦੀ ਪ੍ਰਤਿਕ੍ਰਿਆ ਆਈ ਹੈ ਕਿ ਉਹ ਸਰਕਾਰੀ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਨ। ਟਿਕਟੋਕ ਇਹ ਗੱਲ ਕਹਿ ਰਿਹਾ ਹੈ ਕਿ ਉਹ ਆਪਣੇ ਉਪਭੋਗਤਾਵਾਂ ਦਾ ਡਾਟਾ ਚੀਨੀ ਸਰਕਾਰ ਨੂੰ ਨਹੀਂ ਦੇਵੇਗਾ। ਪਰ ਇਹ ਗੱਲ ਅਧਾਰਹੀਣ ਹੈ ਕਿਉਂਕਿ ਚੀਨੀ ਇੰਟੈਲੀਜੇਂਟ ਐਕਟ 2017 ਲਾਅ ਦਾ ਆਰਟੀਕਲ 14 ਅਤੇ ਆਰਟੀਕਲ 16 . ਇਸ ਲਾਅ ਦੇ ਹਿਸਾਬ ਨਾਲ ਚੀਨੀ ਕੰਪਨੀਆਂ  ਨੂੰ ਆਪਣੇ ਉਪਭੋਗਤਾਵਾਂ ਦਾ ਡਾਟਾ ਸਰਕਾਰ ਨੂੰ ਦੇਣਾ ਹੀ ਪਵੇਗਾ। ਇਸ ਲਾਅ ਦੇ ਅਧੀਨ ਚੀਨੀ ਸਰਕਾਰ ਕਿਸੇ ਵੀ ਕੰਪਨੀ ਤੋਂ ਕਿਸੇ ਵੀ ਪ੍ਰਕਾਰ ਦਾ ਡਾਟਾ ਲੈ ਸਕਦੀ ਹੈ। ਇਸੇ ਲਾਅ ਦੇ ਚੱਲਦੇ Huawei ਕੰਪਨੀ ਨੂੰ ਆਸਟ੍ਰੇਲੀਆ ਅਤੇ ਯੂ. ਐਸ. ਏ. ਨੇ ਬੰਦ ਕਰ ਦਿੱਤਾ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਚੀਨੀ ਕੰਪਨੀਆਂ ਬਾਕੀ ਦੇਸ਼ਾਂ ਲਈ ਵੱਡਾ ਖ਼ਤਰਾ ਹਨ।

 ਅਸੀਂ ਉਮੀਦ ਕਰਦੇ ਹਾਂ ਜੋ ਸਰਕਾਰ ਨੇ ਪਾਬੰਦੀ ਲਗਾਈ ਹੈ ਉਹ ਲਾਗੂ ਰਹੇਗੀ ਨਾ ਕਿ ਯੂ ਟੁਰਨ ਲੈ ਕੇ ਪਾਬੰਦੀ ਹਟਾ ਦੇਵੇ।

        
                                                                                             ਬਲਵਿੰਦਰ ਸਿੰਘ
                                                                                             25-07-2020
                                                                                            baginotes.bolgspot.com







                   

Comments

Post a Comment

Contact Form

Name

Email *

Message *