ਦੁੱਗਰੀ ਲੁਧਿਆਣਾ Flipkart ਚ ਹੁੰਦੀ ਪੰਜਾਬੀ ਵਰਕਰਾਂ ਨਾਲ ਹੁੰਦੀ ਧੱਕੇਸ਼ਾਹੀ
ਦੁੱਗਰੀ ਲੁਧਿਆਣਾ Flipkart ਚ ਹੁੰਦੀ ਪੰਜਾਬੀ ਵਰਕਰਾਂ ਨਾਲ ਹੁੰਦੀ ਧੱਕੇਸ਼ਾਹੀ
ਦੁੱਗਰੀ ਲੁਧਿਆਣਾ ਵਿਚ flipkart ਦਾ ਇੱਕ warehouse ਹੈ। ਜਿਥੇ ਕਦੇ 90 ਦੇ ਕਰੀਬ ਪੰਜਾਬੀ ਆਲੇ ਦੁਵਾਲੇ ਦੇ ਰਹਿਣ ਵਾਲੇ ਨੌਜਵਾਨ ਕੰਮ ਕਰਦੇ ਸਨ। ਬੇਰੁਜ਼ਗਾਰੀ ਦੇ ਮਾਰੇ ਹੋਏ , ਨੇੜੇ ਦੇ ਰਹਿਣ ਵਾਲੇ ਕੁਝ ਨੌਜਵਾਨ ਇੱਥੇ ਆ ਕੇ ਕੰਮ ਤੇ ਲਗ ਗਏ I ਘਾਟ ਤਨਖਾਹ ਹੋਣ ਦੇ ਬਾਵਜੂਦ।
ਪਹਿਲੇ ਪਹਿਲ ਤਾਂ
ਵਰਕਰਾਂ ਨਾਲ ਚੰਗਾ ਵਰਤਾਰਾ ਕੀਤਾ ਜਾਂਦਾ ਸੀ। ਇੱਥੇ ਵੀ ਠੇਕੇਦਾਰੀ ਸਿਸਟਮ ਹੈ। ਇੱਥੇ ਠੇਕੇਦਾਰ RK
Manpower ਕੰਪਨੀ ਹੈ। ਜਿਸ
ਵਿੱਚ ਇੱਥੇ ਕੰਮ ਕਰਨ ਵਾਲਿਆਂ ਨੂੰ ਬਣਦਾ ਓਵਰ ਟਾਈਮ ਵੀ ਨਹੀਂ ਦਿੱਤਾ ਜਾਂਦਾ। ਇੱਥੇ ਜਦੋਂ ਕਿ
ਐਸੋਸੀਏਟ ਦੀ ਦਿਹਾੜੀ 275 ₹ ਹੈ। ਇੱਕ ਵਾਰ ਛੁੱਟੀ ਕਰਨ ਤੇ ਉਨ੍ਹਾਂ ਦੇ 1200 ₹
ਤੋਂ 1500₹ ਤੱਕ ਕੱਟ ਲਏ। ਇਹ ਇੱਕ ਤਾਨਾਸ਼ਾਹੀ ਫੁਰਮਾਨ ਸੀ। ਪਰ ਕੰਮ ਤੋਂ ਕੱਢੇ ਜਾਣ ਦੇ ਡਰ ਤੋਂ ਅਤੇ
ਆਪਸੀ ਸਹਿਮਤੀ ਨਾ ਹੋਣ ਕਰਕੇ ਕੋਈ ਕੁੱਝ ਨਾ ਬੋਲਿਆ। ਇੱਕ ਦਿਨ ਦੀ ਛੁੱਟੀ ਲੈਣਾ ਵੀ ਇੱਥੇ ਬਹੁਤ
ਵੱਡਾ ਕੰਮ ਸੀ। ਜੇ ਕਦੇ ਕਿਸੇ ਵਰਕਰ ਨੂੰ ਆਪਣੇ ਨਿੱਜੀ ਕਾਰਨਾਂ ਕਰ ਕੇ ਛੁੱਟੀ ਕਰਨੀ ਪੈਂਦੀ ਤਾਂ
ਸੁਖਵੀਰ ਸਿੰਘ ਜੋ ਕਿ HR ਹੈ, ਉਸ ਦੁਆਰਾ ਉਨ੍ਹਾਂ ਨੂੰ ਸਾਰਿਆਂ ਦੇ ਸਾਮ੍ਹਣੇ ਜਲੀਲ ਕੀਤਾ ਜਾਂਦਾ। ਜੇ ਕੋਈ ਬਿਮਾਰ ਵੀ ਹੋ
ਜਾਂਦਾ ਤਾਂ ਉਹ ਕਹਿੰਦਾ ਕਿ ਤੁਸੀਂ ਸਾਰੇ ਬਹਾਨੇ ਬਣੋਦੇ ਹੋ ਅਤੇ ਬਿਮਾਰੀ ਕਰਨ ਕੋਈ ਤਿੰਨ ਜਾਂ ਇਸ
ਤੋਂ ਵੱਧ ਦਿਨ ਛੁੱਟੀ ਕਰ ਲੈਂਦਾ ਤਾਂ ਉਸਨੂੰ ਬਿਨਾਂ ਕੋਈ ਚੇਤਾਵਨੀ ਦੇ ਫੋਨ ਕਰਕੇ ਕਿਹਾ ਜਾਂਦਾ
ਹੈ ਕਿ ਤੈਨੂੰ ਕੰਮ ਤੋਂ ਕੱਢ ਦਿੱਤਾ ਗਿਆ ਹੈ, ਤੂੰ ਹੁਣ ਕੰਮ ਤੇ ਨਾ ਆਵੀਂ । ਜਦਕਿ ਕੰਪਨੀ ਦਾ ਫ਼ਰਜ਼
ਬਣਦਾ ਹੈ ਕਿ ESI ਦੁਆਰਾ ਉਸ ਦਾ ਇਲਾਜ਼ ਕਰਵਾਇਆ ਜਾਵੇ। ਪਰ ਇਸ ਦੇ ਉਲਟ ਉਸਦੀ ਸਹਾਇਤਾ ਕਰਨ ਦੀ ਬਜਾਏ ਉਸ ਨੂੰ
ਕੰਮ ਤੋਂ ਹੀ ਹਟਾ ਦਿੱਤਾ ਜਾਂਦਾ ਹੈ।
ਕੁੱਝ ਸਮਾਂ ਬਾਅਦ
ਬਹੁਤੇ ਸੀਨੀਅਰ ਬਦਲ ਗਏ ਜੋ ਕਿ ਬਹੁਤੇ ਦੁੂਜੇ ਸੁੂਬੀਆ ਚੋ ਹਨ। ਇਨ੍ਹਾਂ ਨੂੰ ਇੱਥੇ ਕੰਮ ਕਰਨ ਵਾਲੇ ਪੰਜਾਬੀ ਵਰਕਰਾਂ ਤੋਂ ਸ਼ਾਇਦ ਨਫ਼ਰਤ
ਹੈ ਜਾਂ ਇਹ ਕਹਿ ਸਕਦੇ ਹਾਂ ਕਿ ਇਹ ਸਭ ਨਸਲੀ ਵਿਤਕਰਾ ਕਰਦੇ ਹਨ। ਇਨ੍ਹਾਂ ਵਿਚੋਂ ਕੁਝ ਦੇ ਨਾਮ ਹਨ
ਜਤਿਨ ਕਟਾਰੀਆ , ਵਨੀਤ ਮਿਸ਼ਰਾ ਅਤੇ ਅਜੇ। ਇਨ੍ਹਾਂ
ਨੇ ਇੱਕ ਇੱਕ ਕਰ ਵਰਕਰਾਂ ਨੂੰ ਇਹ ਕਹਿ ਕੇ ਕਢਣਾ ਸ਼ੁਰੂ ਕਰ ਦਿੱਤਾ ਕਿ ਕੰਮ ਘੱਟ ਹੈ ਤੇ ਅਸੀਂ
ਬੰਦੇ ਘਟਾ ਰਹੇ ਹਾਂ। ਇਨ੍ਹਾਂ ਸਾਰਿਆਂ ਨੂੰ ਬਿਨਾਂ ਕਿਸੇ ਚੇਤਾਵਨੀ ਦੇ ਬੱਸ ਫੋਨ ਹੀ ਕੀਤਾ ਗਿਆ
ਕਿ ਕੱਲ ਤੋਂ ਕੰਮ ਤੇ ਨਾ ਆਇਓ। ਇਸ ਤਰ੍ਹਾਂ ਇਨ੍ਹਾਂ ਨੇ ਸਾਰੇ ਇੱਥੇ ਕੰਮ ਕਰਨ ਵਾਲੇ ਪੰਜਾਬੀ
ਨੌਜਵਾਨਾਂ ਨੂੰ ਹਟਾ ਦਿੱਤਾ ਅਤੇ ਉਨ੍ਹਾਂ ਦੀ ਜਗ੍ਹਾ ਆਪਣੇ ਨਿੱਜੀ ਰਿਸ਼ਤੇਦਾਰ ਅਤੇ ਸਕੇ ਸਬੰਦੀਆਂ
ਨੂੰ ਬੁਲਾ ਲਿਆ ਉਹ ਵੀ ਵੱਧ ਤਨਖਾਹ ਉੱਪਰ। ਹੁਣ ਸਵਾਲ ਇਹ ਉੱਠਦਾ ਹੈ ਕਿ ਜਦ ਕੰਮ ਘੱਟ ਹੈ ਵਰਕਰ
ਕੰਪਨੀ ਉੱਪਰ ਬੋਝ ਸਨ ਤਾਂ ਇਹ ਜੋ ਨਵੇਂ ਰੱਖੇ ਹਨ ਜਿਨ੍ਹਾਂ ਨੂੰ ਖ਼ਾਸ ਕਰਕੇ ਦੂਜੇ ਸੂਬਿਆਂ ਤੋਂ
ਬੁਲਾਇਆ ਗਿਆ ਹੈ। ਕਿ ਇਹ ਮੁਫ਼ਤ ਚ ਕੰਮ ਕਰ ਰਹੇ ਹਨ। ਨਹੀਂ ਇਹ ਸਿਰਫ਼ ਨਸਲੀ ਭੇਦਭਾਵ ਹੋ ਰਿਹਾ ਹੈ।
ਜੋ ਇੱਥੇ ਬਚੇ ਹੋਏ
ਵਰਕਰ ਹਨ। ਉਨ੍ਹਾਂ ਨੂੰ ਵੀ ਨਵੇਂ ਨਵੇਂ ਤਰੀਕਿਆਂ ਨਾਲ ਜਲੀਲ ਕੀਤਾ ਜਾਂਦਾ ਹੈ। ਪਹਿਲਾਂ ਸਾਰੇ
ਬਾਹਰ ਬਣੀ ਹੋਈ ਕੰਟੀਨ ਚ ਰੋਟੀ ਖਾਣ ਜਾਂਦੇ ਸਨ ਅਤੇ ਉਨ੍ਹਾਂ ਦੇ ਖਾਣੇ ਦੇ ਡੱਬੇ ਵੀ ਬਾਹਰ
ਲਾਕਰਾਂ ਚ ਪਏ ਹੁੰਦੇ ਸਨ। ਹੁਣ ਉਹ ਅੰਦਰ ਹੀ ਰੋਟੀ ਖਾਂਦੇ ਹਨ। ਉਨ੍ਹਾਂ ਦੀਆਂ ਰੋਟੀਆਂ ਵੀ ਸਕਿਉਰਟੀ
ਦੁਆਰਾ ਡੱਬੇ ਖੋਲ ਕੇ ਦੇਖੀਆਂ ਜਾਂਦੀਆਂ ਹਨ। ਚਲੋ ਮਨਿਆ ਕਿ ਇਹ ਸਕਿਉਰਟੀ ਲਈ ਜ਼ਰੂਰੀ ਹੈ। ਪਰ
ਸਿਰਫ ਐਸੋਸੀਏਟ ਲਈ ਕਿਉਂ ਹੋਰ ਕਿਸੇ ਵੀ ਵੱਡੇ ਅਹੁਦੇ ਵਾਲੇ ਲਈ ਇਹ ਸਕਿਉਰਟੀ ਬਹੁਤ ਢਿੱਲੀ ਹੈ ।
ਜਿੱਥੇ ਵਰਕਰਾਂ ਦੀਆਂ ਜ਼ਰਬਾਂ ਵੀ ਖੁਲ੍ਹਾ ਕੇ ਦੇਖ ਦੇ ਹਨ ਉਥੇ ਸੀਨੀਅਰ ਲਈ ਕੋਈ ਸਕਿਉਰਟੀ ਨਹੀਂ।
ਉਹ ਆਪਣਾ ਮੋਬਾਇਲ ਵੀ ਅੰਦਰ ਲਿਜਾ ਸਕਦੇ ਹਨ । ਇਹ ਤਾਂ ਸਭ ਲਈ ਇੱਕ ਹੋਣੀ ਚਾਹੀਦੀ ਹੈ। ਜਤਿਨ
ਕਟਾਰੀਆ ਤਾਂ ਵਰਕਰਾਂ ਨਾਲ ਗੁਲਾਮਾਂ ਵਾਲਾ ਵਰਤਾਰਾ ਕਰਦਾ ਹੈ। ਕੰਮ ਕਰਨ ਵਾਲੇ ਬੰਦੇ ਘੱਟ ਹੋਣ
ਕਾਰਨ ਇੱਕ ਬੰਦੇ ਤੋਂ ਦੋ ਤਿੰਨ ਬੰਦਿਆਂ ਦਾ ਕੰਮ ਲਿਆ ਜਾਂਦਾ ਹੈ।
ਹੁਣ ਜਿਨ੍ਹਾਂ ਨੂੰ
ਇਥੋਂ ਕੱਢਿਆ ਗਿਆ ਹੈ। ਉਨ੍ਹਾਂ ਨੂੰ ਅਧਿਦਾਰਿਕ ਤੌਰ ਤੇ ਨਹੀਂ ਕੱਢਿਆ ਗਿਆ। ਇਨ੍ਹਾਂ ਵਿਚੋਂ
ਬਹੁਤਿਆਂ ਦਾ PF ਵੀ ਨਹੀਂ ਪਾਇਆ ਗਿਆ ਅਤੇ ਨਾ ਹੀ ਉਨ੍ਹਾਂ ਨੂੰ exit ਕੀਤਾ ਗਿਆ। ਇਸ ਕਰਕੇ ਇਥੋਂ ਕੱਢੇ ਗਏ ਜਦੋਂ ਕੀਤੇ ਹੋਰ
ਜਗ੍ਹਾ ਜਾ ਕੇ ਕੰਮ ਤੇ ਲਗਦੇ ਹਨ ਉਹਨਾਂ ਨੂੰ PF ਪੋਣ ਵਿੱਚ ਦਿੱਕਤ ਆਉਂਦੀ ਹੈ। ਇਸ ਤਰ੍ਹਾਂ ਇਹ
ਨੌਜਵਾਨਾਂ ਦਾ PF ਵੀ ਮਾਰ ਰਹੇ ਹਨ। ਹੋ ਸਕਦਾ ਇਹ ਹਾਲੇ ਵੀ ਇਨ੍ਹਾਂ ਦੀਆਂ ਤਨਖਾਹਾਂ ਖਾ ਰਹੇ ਹੋਣ।
ਆਦਮੀ ਦੀ ਤਾਕਤ ਤੇ
ਉਸਦੀ ਹਿੰਮਤ ਉਸਦੀ ਛਾਤੀ ਕਿੰਨੇ ਇੰਚ ਦੀ ਹੈ। ਇਹ ਨਾਪ ਕੇ ਤੈਅ ਨਹੀਂ ਕੀਤੀ ਜਾਂਦੀ। ਉਸਦੀ ਤਾਕਤ
ਹੁੰਦੀ ਹੈ ਉਸਦੇ ਦਿਮਾਗ਼ ਚ। ਜੋ ਅਸੀਂ ਸਾਦੀਆਂ ਤੋਂ ਗਹਿਣੇ ਧਰ ਦਿੱਤਾ ਹੈ। ਉਹ ਚਾਹੇ ਮੁਗ਼ਲ ਹੋਣ
ਜਾਂ ਅੰਗਰੇਜ਼ ਜਾਂ ਫਿਰ ਹੁਣ ਇਹ ਬਾਹਰੀ ਸੂਬਿਆਂ ਤੋਂ ਆਏ ਇਹ ਲੋਕ। ਅਸੀਂ ਖੜ੍ਹੇ ਹੋ ਜਾਨੇ ਆ ਹੱਥ ਜੋੜ ਕੇ ਬਿਨਾਂ ਰੀੜ੍ਹ ਦੀ ਹੱਡੀ ਲੈ ਕੇ। ਸਲਾਮ ਗੁਡ ਮੋਰਨਿੰਗ
ਕਹਿੰਦੇ ਨੇ। ਸਾਡੇ ਨਾਲ ਦੇ ਬਹੁਤੇ ਇਨ੍ਹਾਂ ਦੀ ਚਮਚਾ ਗਿਰੀ ਕਰਦੇ ਨੇ। ਉਹ ਮਹਿਮਾਨ ਓ ਸਲਾਮ ਏ, ਹੱਥ ਜੋੜ ਕੇ ਸਵਾਗਤ ਏ। ਪਰ ਜੇ ਕੋਈ ਸਾਡੀਆਂ ਨੌਕਰੀਆਂ ਹੜੱਪੇ ਗਾ , ਰੋਟੀਆਂ ਖੋਹੇ ਗਾ । ਇਸ ਦੇ ਨਤੀਜੇ ਭਿਆਨਕ ਹੋਣਗੇ। ਇਹ ਲੋਕ ਇੱਕਠੇ ਰਹਿੰਦੇ ਨੇ। ਇਕ ਦੂਜੇ
ਦਾ ਕੰਮ ਵੱਧੋਣ ਚ ਮਦਦ ਕਰਦੇ ਨੇ ਤੇ ਸਾਡੀ ਜ਼ਿੰਦਗੀ ਚਲੇ ਗਈ, ਇੱਕ ਦੂਜੇ ਦੀਆਂ ਲੱਤਾਂ ਖਿੱਚਣ ਚ । ਇਹ ਲੋਕ ਪਲੇਟਾਂ
ਧੋਣ ਲਈ ਵੀ ਆਪਣੇ ਪਿੰਡ ਤੋਂ ਲੋਕਾਂ ਨੂੰ ਬਲੌਂਦੇ ਨੇ ਤੇ ਅਸੀਂ ਬੱਸ ਆਪਣਿਆਂ ਦੀਆਂ ਲੱਤਾਂ ਖਿੱਚ
ਦੇ ਆ। ਦੋਸਤੋ ਹੁਣ ਆਪਣੇ ਠੰਡੇ ਤੇਲ ਦਾ ਦੀਵਾ ਜਗੋਣ ਦੀ ਲੋੜ ਹੈ, ਜੋ ਬਹੁਤ ਸਾਲਾਂ ਤੋਂ ਬੁਝਿਆ ਪਿਆ ਹੈ। ਬਹੁਤ ਹੋਗਿਆ ਸਨਮਾਨ ਸਮਾਹਰੋ, ਹੁਣ ਇਹ ਹਟਾਓ ਖੁਦ ਨੂੰ ਬਚਾਓ।
ਸਰਕਾਰ ਨੂੰ ਇਹ
ਨੀਤੀ ਬਨਾਉਣੀ ਚਾਹੀਦੀ ਹੈ ਕਿ ਸੂਬੇ ਵਿੱਚ ਨੌਕਰੀਆਂ ਦਾ ਪਹਿਲਾ ਹੱਕ ਇੱਥੋਂ ਦੇ ਰਹਿਣ ਵਾਲਿਆਂ ਦਾ
ਹੋਣਾ ਚਾਹੀਦਾ ਹੈ। ਆਓ ਆਪਾਂ ਸਾਰੇ ਰੱਲ ਕੇ ਇਸ ਨੂੰ ਰਾਜਨੀਤਿਕ ਮੁਦਾ ਬਣਾਈਏ।
April 2019 Balwinder Singh.
ਪਹਿਲੇ ਪਹਿਲ ਤਾਂ ਵਰਕਰਾਂ ਨਾਲ ਚੰਗਾ ਵਰਤਾਰਾ ਕੀਤਾ ਜਾਂਦਾ ਸੀ। ਇੱਥੇ ਵੀ ਠੇਕੇਦਾਰੀ ਸਿਸਟਮ ਹੈ। ਇੱਥੇ ਠੇਕੇਦਾਰ RK Manpower ਕੰਪਨੀ ਹੈ। ਜਿਸ ਵਿੱਚ ਇੱਥੇ ਕੰਮ ਕਰਨ ਵਾਲਿਆਂ ਨੂੰ ਬਣਦਾ ਓਵਰ ਟਾਈਮ ਵੀ ਨਹੀਂ ਦਿੱਤਾ ਜਾਂਦਾ। ਇੱਥੇ ਜਦੋਂ ਕਿ ਐਸੋਸੀਏਟ ਦੀ ਦਿਹਾੜੀ 275 ₹ ਹੈ। ਇੱਕ ਵਾਰ ਛੁੱਟੀ ਕਰਨ ਤੇ ਉਨ੍ਹਾਂ ਦੇ 1200 ₹ ਤੋਂ 1500₹ ਤੱਕ ਕੱਟ ਲਏ। ਇਹ ਇੱਕ ਤਾਨਾਸ਼ਾਹੀ ਫੁਰਮਾਨ ਸੀ। ਪਰ ਕੰਮ ਤੋਂ ਕੱਢੇ ਜਾਣ ਦੇ ਡਰ ਤੋਂ ਅਤੇ ਆਪਸੀ ਸਹਿਮਤੀ ਨਾ ਹੋਣ ਕਰਕੇ ਕੋਈ ਕੁੱਝ ਨਾ ਬੋਲਿਆ। ਇੱਕ ਦਿਨ ਦੀ ਛੁੱਟੀ ਲੈਣਾ ਵੀ ਇੱਥੇ ਬਹੁਤ ਵੱਡਾ ਕੰਮ ਸੀ। ਜੇ ਕਦੇ ਕਿਸੇ ਵਰਕਰ ਨੂੰ ਆਪਣੇ ਨਿੱਜੀ ਕਾਰਨਾਂ ਕਰ ਕੇ ਛੁੱਟੀ ਕਰਨੀ ਪੈਂਦੀ ਤਾਂ ਸੁਖਵੀਰ ਸਿੰਘ ਜੋ ਕਿ HR ਹੈ, ਉਸ ਦੁਆਰਾ ਉਨ੍ਹਾਂ ਨੂੰ ਸਾਰਿਆਂ ਦੇ ਸਾਮ੍ਹਣੇ ਜਲੀਲ ਕੀਤਾ ਜਾਂਦਾ। ਜੇ ਕੋਈ ਬਿਮਾਰ ਵੀ ਹੋ ਜਾਂਦਾ ਤਾਂ ਉਹ ਕਹਿੰਦਾ ਕਿ ਤੁਸੀਂ ਸਾਰੇ ਬਹਾਨੇ ਬਣੋਦੇ ਹੋ ਅਤੇ ਬਿਮਾਰੀ ਕਰਨ ਕੋਈ ਤਿੰਨ ਜਾਂ ਇਸ ਤੋਂ ਵੱਧ ਦਿਨ ਛੁੱਟੀ ਕਰ ਲੈਂਦਾ ਤਾਂ ਉਸਨੂੰ ਬਿਨਾਂ ਕੋਈ ਚੇਤਾਵਨੀ ਦੇ ਫੋਨ ਕਰਕੇ ਕਿਹਾ ਜਾਂਦਾ ਹੈ ਕਿ ਤੈਨੂੰ ਕੰਮ ਤੋਂ ਕੱਢ ਦਿੱਤਾ ਗਿਆ ਹੈ, ਤੂੰ ਹੁਣ ਕੰਮ ਤੇ ਨਾ ਆਵੀਂ । ਜਦਕਿ ਕੰਪਨੀ ਦਾ ਫ਼ਰਜ਼ ਬਣਦਾ ਹੈ ਕਿ ESI ਦੁਆਰਾ ਉਸ ਦਾ ਇਲਾਜ਼ ਕਰਵਾਇਆ ਜਾਵੇ। ਪਰ ਇਸ ਦੇ ਉਲਟ ਉਸਦੀ ਸਹਾਇਤਾ ਕਰਨ ਦੀ ਬਜਾਏ ਉਸ ਨੂੰ ਕੰਮ ਤੋਂ ਹੀ ਹਟਾ ਦਿੱਤਾ ਜਾਂਦਾ ਹੈ।
ਜੋ ਇੱਥੇ ਬਚੇ ਹੋਏ ਵਰਕਰ ਹਨ। ਉਨ੍ਹਾਂ ਨੂੰ ਵੀ ਨਵੇਂ ਨਵੇਂ ਤਰੀਕਿਆਂ ਨਾਲ ਜਲੀਲ ਕੀਤਾ ਜਾਂਦਾ ਹੈ। ਪਹਿਲਾਂ ਸਾਰੇ ਬਾਹਰ ਬਣੀ ਹੋਈ ਕੰਟੀਨ ਚ ਰੋਟੀ ਖਾਣ ਜਾਂਦੇ ਸਨ ਅਤੇ ਉਨ੍ਹਾਂ ਦੇ ਖਾਣੇ ਦੇ ਡੱਬੇ ਵੀ ਬਾਹਰ ਲਾਕਰਾਂ ਚ ਪਏ ਹੁੰਦੇ ਸਨ। ਹੁਣ ਉਹ ਅੰਦਰ ਹੀ ਰੋਟੀ ਖਾਂਦੇ ਹਨ। ਉਨ੍ਹਾਂ ਦੀਆਂ ਰੋਟੀਆਂ ਵੀ ਸਕਿਉਰਟੀ ਦੁਆਰਾ ਡੱਬੇ ਖੋਲ ਕੇ ਦੇਖੀਆਂ ਜਾਂਦੀਆਂ ਹਨ। ਚਲੋ ਮਨਿਆ ਕਿ ਇਹ ਸਕਿਉਰਟੀ ਲਈ ਜ਼ਰੂਰੀ ਹੈ। ਪਰ ਸਿਰਫ ਐਸੋਸੀਏਟ ਲਈ ਕਿਉਂ ਹੋਰ ਕਿਸੇ ਵੀ ਵੱਡੇ ਅਹੁਦੇ ਵਾਲੇ ਲਈ ਇਹ ਸਕਿਉਰਟੀ ਬਹੁਤ ਢਿੱਲੀ ਹੈ । ਜਿੱਥੇ ਵਰਕਰਾਂ ਦੀਆਂ ਜ਼ਰਬਾਂ ਵੀ ਖੁਲ੍ਹਾ ਕੇ ਦੇਖ ਦੇ ਹਨ ਉਥੇ ਸੀਨੀਅਰ ਲਈ ਕੋਈ ਸਕਿਉਰਟੀ ਨਹੀਂ। ਉਹ ਆਪਣਾ ਮੋਬਾਇਲ ਵੀ ਅੰਦਰ ਲਿਜਾ ਸਕਦੇ ਹਨ । ਇਹ ਤਾਂ ਸਭ ਲਈ ਇੱਕ ਹੋਣੀ ਚਾਹੀਦੀ ਹੈ। ਜਤਿਨ ਕਟਾਰੀਆ ਤਾਂ ਵਰਕਰਾਂ ਨਾਲ ਗੁਲਾਮਾਂ ਵਾਲਾ ਵਰਤਾਰਾ ਕਰਦਾ ਹੈ। ਕੰਮ ਕਰਨ ਵਾਲੇ ਬੰਦੇ ਘੱਟ ਹੋਣ ਕਾਰਨ ਇੱਕ ਬੰਦੇ ਤੋਂ ਦੋ ਤਿੰਨ ਬੰਦਿਆਂ ਦਾ ਕੰਮ ਲਿਆ ਜਾਂਦਾ ਹੈ।
ਸਹੀ ਕਿਹਾ ਵੀਰ
ReplyDeletedhanwad veer
Delete100 % truth
ReplyDeletethanks
Delete