ਸਿੱਖਿਆ ਦੇ ਵਿਕਾਉ ਮਾਲ ਬਣਨ ਦੀ ਮਿਸਾਲ: ਹਰ ਤਰਾਂ ਦੇ ਦਾਖਲਾ ਇਮਤਿਹਾਨ ਬੰਦ ਕਰਵਾਉਣ ਅਤੇ ਸਿੱਖਿਆ ਦੇ ਨਿੱਜੀਕਰਨ ਵਿਰੁੱਧ ਤਿੱਖਾ ਸੰਘਰਸ਼ ਸਮੇਂ ਦੀ ਅਣਸਰਦੀ ਲੋੜ

ਸਿੱਖਿਆ ਦੇ ਵਿਕਾਉ ਮਾਲ ਬਣਨ ਦੀ ਮਿਸਾਲ: ਹਰ ਤਰਾਂ ਦੇ ਦਾਖਲਾ ਇਮਤਿਹਾਨ ਬੰਦ ਕਰਵਾਉਣ ਅਤੇ ਸਿੱਖਿਆ ਦੇ ਨਿੱਜੀਕਰਨ ਵਿਰੁੱਧ ਤਿੱਖਾ ਸੰਘਰਸ਼ ਸਮੇਂ ਦੀ ਅਣਸਰਦੀ ਲੋੜ



5 ਮਈ ਨੂੰ ਹੋਈ 'ਅੰਡਰਗਰੈਜੁਏਟ ਕੌਮੀ ਯੋਗਤਾ ਤੇ ਦਾਖਲਾ ਪ੍ਰੀਖਿਆ' (ਨੀਟ) ਦੇ ਪੇਪਰ ਲੀਕ ਹੋਣ ਦੇ ਮਾਮਲੇ ਨੇ ਮੈਡੀਕਲ ਦੇ ਵਿਦਿਆਰਥੀਆਂ ਵਿਚ ਵੱਡੇ ਪੱਧਰ 'ਤੇ ਰੋਸ ਪੈਦਾ ਕੀਤਾ ਹੈ। ਵਿਦਿਆਰਥੀ ਥਾਂ-ਥਾਂ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਬੁੱਧੀਜੀਵੀ ਵਰਗ ਵੀ ਇਸ ਮਾਮਲੇ ਬਾਰੇ ਚਰਚਾ ਕਰ ਰਿਹਾ ਹੈ। ਨੀਟ ਯੂਜੀ ਦੇ ਇਸ ਘਪਲੇ ਨੇ ਸਿੱਖਿਆ ਪ੍ਰਬੰਧ ਦੇ ਅਸਲੀ ਚਿਹਰੇ ਨੂੰ ਬੇਨਕਾਬ ਕੀਤਾ ਹੈ, ਜਿਥੇ ਸਿੱਖਿਆ ਅਤੇ ਸਿਹਤ ਜਿਵੇਂ ਅਦਾਰੇ ਵਿਕਾਊ ਮਾਲ ਬਣ ਚੁੱਕੇ ਹਨ।


5 ਮਈ ਨੂੰ ਨੀਟ ਯੂਜੀ ਦੀ ਪ੍ਰੀਖਿਆ ਹੋਈ, ਜਿਸ ਦੇ ਨਤੀਜੇ ਹੈਰਾਨੀਜਨਕ ਰਹੇ। 720 ਅੰਕਾਂ ਵਾਲੇ ਟੈਸਟ ਵਿੱਚ ਜਿੱਥੇ ਪੂਰੇ ਅੰਕ ਲੈਣਾ ਬਹੁਤ ਵੱਡੀ ਗੱਲ ਹੁੰਦੀ ਹੈ, ਇਸ ਵਾਰ 67 ਬੱਚਿਆਂ ਨੇ 720 ਅੰਕ ਪ੍ਰਾਪਤ ਕੀਤੇ। ਇਸ ਤੋਂ ਇਲਾਵਾ, ਕੁਝ ਵਿਦਿਆਰਥੀਆਂ ਦੇ 719 ਅਤੇ 718 ਅੰਕ ਪ੍ਰਾਪਤ ਕਰਨ ਦੇ ਨਤੀਜੇ ਵੀ ਸਾਹਮਣੇ ਆਏ, ਜੋ ਤਕਨੀਕੀ ਤੌਰ 'ਤੇ ਸੰਭਵ ਨਹੀਂ। ਇਸ ਘਪਲੇ ਨੇ ਸਪੱਸ਼ਟ ਕੀਤਾ ਕਿ ਪੇਪਰਾਂ ਵਿੱਚ ਕੋਈ ਵੱਡੀ ਹੇਰਾਫੇਰੀ ਹੋਈ ਹੈ।


ਕੌਮੀ ਟੈਸਟਿੰਗ ਏਜੰਸੀ (ਐਨਟੀਏ) ਵੱਲੋਂ ਲਿਆ ਜਾਣ ਵਾਲੇ ਇਸ ਟੈਸਟ ਵਿੱਚ ਪੇਪਰ ਲੀਕ ਹੋਣਾ ਹਰੇਕ ਸਾਲ ਦਾ ਮਾਮਲਾ ਹੈ। ਇਹ ਕੇਂਦਰੀ ਟੈਸਟ, ਨੀਟ, ਇੱਕ ਦੇਸ਼ ਇੱਕ ਟੈਸਟ ਦੀ ਨੀਤੀ ਤਹਿਤ ਆਇਆ, ਜੋ ਸੂਬਾ ਪੱਧਰੀ ਟੈਸਟਾਂ ਨੂੰ ਖਤਮ ਕਰਨ ਦਾ ਹਿੱਸਾ ਸੀ। ਤਾਮਿਲਨਾਡੂ ਸਰਕਾਰ ਇਸ ਟੈਸਟ ਦਾ ਵਿਰੋਧ ਕਰ ਰਹੀ ਹੈ। ਐਨਟੀਏ ਨੇ ਪਹਿਲਾਂ ਪੇਪਰ ਲੀਕ ਤੋਂ ਇਨਕਾਰ ਕੀਤਾ, ਪਰ ਬਹੁਤ ਸਾਰੀਆਂ ਤਕਨੀਕੀ ਗਲਤੀਆਂ ਅਤੇ ਵਿਦਿਆਰਥੀਆਂ ਦੇ ਗਲਤ ਨੰਬਰਾਂ ਦੇਣ ਦੇ ਮਾਮਲੇ ਸਾਹਮਣੇ ਆਏ।


ਕੋਚਿੰਗ ਸੈਂਟਰਾਂ ਦੀ ਮਹਿੰਗੀ ਫੀਸ ਅਤੇ ਨੀਟ ਵਰਗੇ ਟੈਸਟਾਂ ਨੇ ਸਿੱਖਿਆ ਨੂੰ ਉੱਚ ਤਬਕੇ ਤੱਕ ਸੀਮਤ ਕਰ ਦਿੱਤਾ ਹੈ। ਇਹ ਟੈਸਟ ਵਿਦਿਆਰਥੀਆਂ ਨੂੰ ਸਿਰਫ ਅੰਕ ਪ੍ਰਾਪਤ ਕਰਨ ਵਾਲੀਆਂ ਮਸ਼ੀਨਾਂ ਵਿੱਚ ਤਬਦੀਲ ਕਰ ਰਹੇ ਹਨ, ਜੋ ਉਨ੍ਹਾਂ ਦੀ ਭਾਵਨਾਵਾਂ ਨਾਲ ਖਿਡਵਾਂ ਕਰਦੇ ਹਨ। ਬਹੁਗਿਣਤੀ ਵਿਦਿਆਰਥੀ ਮਹਿੰਗੀ ਕੋਚਿੰਗ ਦਾ ਖਰਚਾ ਬਰਦਾਸ਼ਤ ਨਹੀਂ ਕਰ ਸਕਦੇ, ਜਿਸ ਕਾਰਨ ਉਹਨਾਂ ਦੀ ਉੱਚ ਸਿੱਖਿਆ ਦੀ ਪਹੁੰਚ ਔਖੀ ਹੋ ਗਈ ਹੈ।


ਸਰਕਾਰ ਨੂੰ ਹਰ ਨਾਗਰਿਕ ਨੂੰ ਮੁਫਤ ਅਤੇ ਮਿਆਰੀ ਸਿੱਖਿਆ ਮੁਹੱਈਆ ਕਰਵਾਉਣੀ ਚਾਹੀਦੀ ਹੈ। 1947 ਤੋਂ ਬਾਅਦ ਜਨਤਕ ਸਿੱਖਿਆ ਪ੍ਰਣਾਲੀ ਚੱਲ ਰਹੀ ਹੈ, ਪਰ ਬਾਅਦ ਵਿੱਚ ਦਾਖਲਾ ਪ੍ਰੀਖਿਆਵਾਂ ਦੀ ਲੋੜ ਪਈ। ਇਹ ਪ੍ਰੀਖਿਆਵਾਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਤੋਂ ਦੂਰ ਕਰਨ ਦਾ ਹੱਥਿਆਰ ਬਣ ਚੁੱਕੀਆਂ ਹਨ। ਸਾਨੂੰ ਇਸ ਪ੍ਰਣਾਲੀ ਦਾ ਵਿਰੋਧ ਕਰਦੇ ਹੋਏ ਸਿੱਖਿਆ ਦੇ ਨਿੱਜੀਕਰਨ ਵਿਰੁੱਧ ਸੰਘਰਸ਼ ਦੀ ਲੋੜ ਹੈ। 


ਇਸ ਲਈ, ਸਾਡੀ ਮੰਗ ਇਹ ਹੋਣੀ ਚਾਹੀਦੀ ਹੈ ਕਿ ਹਰ ਤਰ੍ਹਾਂ ਦੀ ਦਾਖਲਾ ਪ੍ਰੀਖਿਆ ਬੰਦ ਹੋਵੇ ਅਤੇ ਯੋਗਤਾ ਪ੍ਰੀਖਿਆਵਾਂ ਸਿਰਫ ਵਿਦਿਆਰਥੀਆਂ ਦੀਆਂ ਸਮਰੱਥਾਵਾਂ ਦੀ ਪਛਾਣ ਕਰਨ ਲਈ ਹੋਣ। ਸਿੱਖਿਆ ਅਤੇ ਰੁਜਗਾਰ ਦੇ ਹੱਕ ਲਈ ਇੱਕ ਵਿਆਪਕ ਅਤੇ ਤਿੱਖੇ ਸੰਘਰਸ਼ ਦੀ ਲੋੜ ਹੈ।

Comments

Contact Form

Name

Email *

Message *