ਸਾਡੇ ਅੰਦਰੋਂ ਆਵਾਜ਼ ਕਿਵੇਂ ਪੈਦਾ ਹੁੰਦੀ ਹੈ?
ਸਾਡੇ ਅੰਦਰੋਂ ਆਵਾਜ਼ ਕਿਵੇਂ ਪੈਦਾ ਹੁੰਦੀ ਹੈ?
ਆਵਾਜ਼ ਕੰਪਨ ਦੁਆਰਾ ਪੈਦਾ ਕੀਤੀ ਇਕ ਊਰਜਾ ਹੈ । ਜਦੋਂ ਵੀ ਕੋਈ ਵਸਤੂ ਕੰਪਨ ਪੈਦਾ ਕਰਦੀ ਹੈ ਤਾਂ ਇਹ ਹਵਾ ਵਿੱਚਲੇ ਕਣਾਂ ਚ ਤਰੰਗ,ਚਾਲ ਪੈਦਾ ਕਰਦੀ ਹੈ, ਇਹ ਕਣ ਨੇੜੇ ਦੇ ਹੋਰ ਕਣਾਂ ਨਾਲ ਟਕਰਾਉਣ ਤੇ ਹਵਾ ਵਿੱਚ ਬਹੁਤ ਕੰਪਣ ਬਣਾਉਂਦੇ ਹਨ । ਇਸ ਨੂੰ ਹੀ ਆਵਾਜ਼ ਕਹਿੰਦੇ ਹਨ ਤੇ ਇਹਦੀਆਂ ਤਰੰਗਾਂ ਉੰਨੀ ਦੂਰ ਤੱਕ ਚਲੇ ਜਾਂਦੀਆਂ ਹਨ ਜਿਨ੍ਹਾਂ ਦੇਰ ਇਹਨਾਂ ਚੋਂ ਊਰਜਾ ਮੁਕ ਨਾਂ ਜਾਏ।
ਆਵਾਜ਼ ਤਰੰਗਾਂ ਕੰਪਰੈਸ਼ ਹੋਕੇ ਲੰਬਾਈ ਚ ਸਿੱਧੀਆਂ ਚਲਦੀਆਂ ਹਨ ਕਿਉਂਕਿ ਹਵਾ ਚ ਕੰਪਨ ਵੀ ਉਸੇ ਦਿਸ਼ਾ ਚ ਬਣਦੀ ਹੈ ਜਿਸ ਰਸਤੇ ਤਰੰਗਾਂ ਤੁਰਦੀਆਂ ਹਨ।
ਮਨੁੱਖ ਬੋਲਣ,ਗਾਉਣ,ਹੱਸਣ,ਚਿਲਾਉਣ,ਰੋਣ ਲਈ ਵੋਕਲ ਟਰੈਕ ਦੀ ਵਰਤੋਂ ਕਰਦੇ ਹਨ । ਫੇਫੜਿਆਂ ਚੋਂ ਹਵਾ ਦਬਾਅ ਅਧੀਨ ਵੋਕਲ ਕੋਰਡ ਚ ਆਕੇ ਕੰਪਨ ਪੈਦਾ ਕਰਦੀ ਹੈ ਜੋ ਕਿ ਆਵਾਜ਼ ਧੜਕਣ ਨੂੰ laryngeal ਟਿਸ਼ੂ ਰਾਹੀਂ ਪ੍ਰਗਟ ਕਰਦੀ ਹੈ ।
ਸਪੀਚ ਢਿੱਡ ਚੋਂ ਇਕ ਵੱਡੇ ਮਸਲ diaphragm ਰਾਹੀਂ ਸੁਰੂ ਹੁੰਦੀ ਹੈ ਜੋ ਫੇਫੜਿਆਂ ਚੋਂ ਹਵਾ ਧਕੇਲ ਕੇ voice box (larynx) ਰਾਹੀਂ ਵੋਕਲ ਕੌਰਡ ਵਿੱਚ ਪਹੁੰਚ ਕੇ ਕੰਪਨ ਪੈਦਾ ਕਰਦੀ ਹੈ ਤੇ ਉਹੀ ਤੁਹਾਡੀ ਆਵਾਜ਼ ਬਣ ਜਾਂਦੀ ਹੈ ਤੇ ਦੰਦ,ਹੋਂਠ,ਜੀਭ ਮਿਲਕੇ ਸਪੀਚ ਬਣਾ ਦਿੰਦੇ ਹਨ ਜੋ ਮੂੰਹ ਰਾਹੀਂ ਬਾਹਰ ਨਿਕਲਦੀ ਹੈ । ਇਸ ਤਰ੍ਹਾਂ ਫੇਫੜਿਆਂ ਚੋਂ ਚਲੀ ਹਵਾ vocal cords ਰਾਹੀਂ ਹੁੰਦੀ ਮੂੰਹੋਂ ਬਾਹਰ ਨਿਕਲਕੇ ਬੋਲੀ ਬਣ ਜਾਂਦੀ ਹੈ । ਆਵਾਜ਼ ਨੂੰ ਲਹਿਜਾ ਜੀਭ, (tip,blade, front,back), ਦੋਵੇਂ ਹੋਂਠ,ਦੰਦ ,roof of mouth (alveolar ridge,palete, vellum) ਕੁੱਝ ਕਹਿਣ ਲਈ specific soundsਤੇ ਸ਼ਬਦਾਂ ਨੂੰ ਵਰਤਕੇ ਦਿੰਦੇ ਹਨ ।
ਆਵਾਜ਼ ਦੀ ਹਵਾ ਵਿੱਚ ਗਤੀ (ਸਮੁੰਦਰ ਤਲ ਤੇ) 1220 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ।
Bagi Notes
baginotes@gmail.com
February 2024
Comments
Post a Comment