6 ਦਸੰਬਰ ਡਾ. ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ’ਤੇ ਵਿਸ਼ੇਸ ਦੇਸ਼ ਨੂੰ ਡਾ. ਅੰਬੇਡਕਰ ਵਰਗੇ ਇਕ ਲਾਸਾਨੀ ਮਹਾਂਪੁਰਸ਼ ਦੀ ਲੋੜ
6 ਦਸੰਬਰ ਡਾ. ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ’ਤੇ ਵਿਸ਼ੇਸ
ਦੇਸ਼ ਨੂੰ ਡਾ. ਅੰਬੇਡਕਰ ਵਰਗੇ ਇਕ ਲਾਸਾਨੀ ਮਹਾਂਪੁਰਸ਼ ਦੀ ਲੋੜ
ਡਾ.ਬਾਬਾ ਸਾਹਿਬ ਅੰਬੇਡਕਰ 14 ਅਪ੍ਰੈਲ 1891 ਨੂੰ ਮਹੂ ਛਾਉਣੀ ’ਚ ਇਕ ਗਰੀਬ ਪਰਿਵਾਰ ਵਿਚ ਪੈਦਾ ਹੋਏ ਤੇ 65 ਸਾਲ ਦੇਸ਼ ਸਮਾਜ ਦੀ ਸੇਵਾ ਕਰਕੇ ਉਹ 6 ਦਸੰਬਰ 1956 ਨੂੰ ਪ੍ਰੀ ਨਿਰਵਾਣ (ਜਿਉਦੇ ਜੀ ਮੁਕਤੀ) ਪ੍ਰਾਪਤ ਕਰ ਗਏ। ਉਹਨਾਂ ਦੇ ਜੀਵਨ ਸੰਘਰਸ਼ ਬਾਰੇ ਲਿੱਖਣ ਲਈ ਸ਼ਬਦਾਂ ਦੀ ਘਾਟ ਮਹਿਸੂਸ ਹੁੰਦੀ ਹੈ ਕਿਉਕਿ ਉਹਨਾਂ ਦਾ ਸਮੁੱਚਾ ਜੀਵਨ ਦੁੱਖਾਂ, ਤਕਲੀਫਾਂ ਤੰਗੀਆਂ ਤੁਰਸੀਆਂ ਤੇ ਰੌਂਗਟੇ ਖੜ੍ਹੇ ਕਰਨ ਵਾਲੀਆਂ ਅਪਮਾਨਤ ਘਟਨਾਵਾਂ ਦੀ ਗਾਥਾ ਹੈ। ਉਨ੍ਹਾਂ ਨੂੰ ਜਨਮ ਤੋਂ ਲੈ ਕੇ ਮੌਤ ਤੱਕ-ਜਨਤਕ ਥਾਵਾਂ, ਸਕੂਲ, ਕਾਲਜਾਂ, ਹੋਟਲਾਂ, ਹੋਸਟਲਾਂ, ਗੱਡੀਆਂ, ਦੁਕਾਨਾਂ, ਮੰਦਰਾਂ, ਸਰਾਂਵਾਂ, ਦਫਤਰਾਂ ਵਿੱਚੋਂ ਅਪਮਾਨਤ ਕਰਕੇ ਬਾਰ ਬਾਰ ਕੱਢਿਆ ਗਿਆ। ਇਸ ਲਗਾਤਾਰ ਭੇਦ-ਭਾਵ, ਅਪਮਾਨ, ਅਨਿਆਂ, ਅੱਤਿਆਚਾਰਾਂ ਦੇ ਬਾਵਜੂਦ ਵੀ ਉਨ੍ਹਾਂ ਨੇ ਭੁੱਖਣ-ਭਾਣੇ ਰਹਿਕੇ ਵਿਦੇਸ਼ਾਂ ਦੀਆਂ ਵਿਸ਼ਵ ਪ੍ਸਿੱਧ ਯੂਨੀਵਰਸਿਟੀਆਂ ਵਿੱਚੋਂ ਪੰਜ ਐਮ ਏ, ਪੀ ਐਚ ਜੀ, ਡੀ ਐਸ ਸੀ, ਡੀ ਲਿੱਟ, ਬਾਰ ਐਟ ਲਾਅ ਉਚ ਪੱਧਰੀ ਦਰਜਨਾਂ ਡਿਗਰੀਆਂ ਪ੍ਰਾਪਤ ਕੀਤੀਆਂ, ਜਿਹਨਾਂ ਦਾ ਕੋਈ ਮੁਕਾਬਲਾ ਨਹੀ?
ਡਾਕਟਰ ਅੰਬੇਡਕਰ 14 ਅਪ੍ਰੈਲ 1891 ਨੂੰ ਮਹੂ ਛਾਉਣੀ ’ਚ ਇਕ ਗਰੀਬ ਪਰਿਵਾਰ ਵਿਚ ਪੈਦਾ ਹੋਏ ਤੇ 65 ਸਾਲ ਦੇਸ਼ ਸਮਾਜ ਦੀ ਸੇਵਾ ਕਰਕੇ ਉਹ 6 ਦਸੰਬਰ 1956 ਨੂੰ ਪ੍ਰੀ ਨਿਰਵਾਣ (ਜਿਉਦੇ ਜੀ ਮੁਕਤੀ) ਪ੍ਰਾਪਤ ਕਰ ਗਏ। ਉਹਨਾਂ ਦਾ ਸਮੁੱਚਾ ਜੀਵਨ ਦੁੱਖਾਂ, ਤਕਲੀਫਾਂ ਤੰਗੀਆਂ ਤੁਰਸੀਆਂ ਤੇ ਰੌਂਗਟੇ ਖੜ੍ਹੇ ਕਰਨ ਵਾਲੀਆਂ ਅਪਮਾਨਤ ਘਟਨਾਵਾਂ ਦੀ ਗਾਥਾ ਹੈ। ਉਨ੍ਹਾਂ ਨੂੰ ਜਨਮ ਤੋਂ ਲੈ ਕੇ ਮੌਤ ਤੱਕ-ਜਨਤਕ ਥਾਵਾਂ, ਸਕੂਲ, ਕਾਲਜਾਂ, ਹੋਟਲਾਂ, ਹੋਸਟਲਾਂ, ਗੱਡੀਆਂ, ਦੁਕਾਨਾਂ, ਮੰਦਰਾਂ, ਸਰਾਂਵਾਂ, ਦਫਤਰਾਂ ਵਿੱਚੋਂ ਅਪਮਾਨਤ ਕਰਕੇ ਬਾਰ ਬਾਰ ਕੱਢਿਆ ਗਿਆ। ਇਸ ਲਗਾਤਾਰ ਭੇਦ-ਭਾਵ, ਅਪਮਾਨ, ਅਨਿਆਂ, ਅੱਤਿਆਚਾਰਾਂ ਦੇ ਬਾਵਜੂਦ ਵੀ ਉਨ੍ਹਾਂ ਨੇ ਭੁੱਖਣ-ਭਾਣੇ ਰਹਿਕੇ ਵਿਦੇਸ਼ਾਂ ਦੀਆਂ ਵਿਸ਼ਵ ਪ੍ਸਿੱਧ ਯੂਨੀਵਰਸਿਟੀਆਂ ਵਿੱਚੋਂ ਕਈ ਐਮ ਏ, ਪੀ ਐਚ ਜੀ, ਡੀ ਐਸ ਸੀ, ਡੀ ਲਿੱਟ, ਐਲ.ਐਲ.ਡੀ, ਬਾਰ ਐਟ ਲਾਅ ਉਚ ਪੱਧਰੀ ਦਰਜਨਾਂ ਡਿਗਰੀਆਂ ਪ੍ਰਾਪਤ ਕੀਤੀਆਂ।
ਡਾਕਟਰ ਅੰਬੇਡਕਰ ਜੀ ਆਪਣੇ ਸਮਕਾਲੀਆਂ ਵਿੱਚੋ ਵਿੱਦਿਆਂ ਅਤੇ ਸਿੱਖਿਆ ਪੱਖੋਂ ਸਭ ਤੋਂ ਮੋਹਰੀ ਹਨ। ਉਹਨਾਂ ਦੀ ਆਪਣੀ ਨਿੱਜੀ ਲਾਇਬਰੇਰੀ ਵਿਚ ਰਾਜਨੀਤੀ ਸ਼ਾਸਤਰ ਦੇ 300 ਗ੍ੰਥ, ਇਤਿਹਾਸ ਦੇ 2500 ਗ੍ੰਥ, ਧਰਮ ਸਬੰਧੀ 200 ਗ੍ੰਥ, ਸਾਹਿਤ ਨਾਲ ਸਬੰਧਤ 13000 ਗ੍ੰਥ, ਸਵੈਜੀਵਨੀਆਂ ਦੇ 1200 ਗ੍ੰਥ, ਅਰਥਸ਼ਾਸਤਰ ਦੇ 100 ਗ੍ੰਥ, ਮਰਾਠੀ ਦੇ ਗ੍ੰਥ 800 ਗ੍ੰਥ, ਰਿਪੋਰਟ ਆਦਿ ਦੇ 100 ਗ੍ੰਥ, ਤੱਤਵਗਿਆਨ ਦੇ 600 ਗ੍ੰਥ, ਭਾਸ਼ਣ ਪੱਤਰ ਆਦਿ 600 ਗ੍ੰਥ, ਹਿੰਦੀ ਦੇ ਗ੍ੰਥ 500 ਗ੍ੰਥ, ਸੰਦਰਭ ਗ੍ੰਥ ਦੇ 400 ਗ੍ੰਥ, ਯੁੱਧਾਂ ਨਾਲ ਸਬੰਧਤ 300 ਗ੍ੰਥ, ਸੰਸਕਿ੍ਤ ਦੇ 200 ਗ੍ੰਥ, ਬੁੱਧ ਧਰਮ ਪਾਲੀ ਸਾਹਿਤ, ਮਰਾਠੀ ਸਾਹਿਤ ਅਤੇ ਕਈ ਹੋਰ ਭਾਸ਼ਾਵਾਂ ਦੇ ਸ਼ਬਦ ਕੋਸ਼ ਆਦਿ ਦੇ 2000 ਗ੍ੰਥਾਂ ਤੋਂ ਅਧਿਕ, ਹਿਸਟੋਰੀ ਆਫ ਦਾ ਵਰਲਡ ਦੇ 25 ਭਾਗ, ਇਨਸਾਈਕਲੋਪੀਡੀਆ ਦੇ 29 ਭਾਗ, ਇਨਸਾਈਕਲੋਪੀਡੀਆ ਸਾਇੰਸਜ ਦੇ 15 ਭਾਗ, ਇਨਸਾਈਕਲੋਪੀਡੀਆ ਐਜੂਕੇਸ਼ਨ ਦੇ 14 ਭਾਗ ਅਤੇ ਹੋਰ ਫੁਟਕਲ 32000 ਦੇ ਕਰੀਬ ਪੁਸਤਕਾਂ ਸਨ।
ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਡਾਕਟਰ ਅੰਬੇਡਕਰ ਦੇ ਪ੍ਰੀਨਿਰਵਾਣ ਸਮੇਂ 6 ਦਸੰਬਰ 1956 ਨੂੰ ਲੋਕ ਸਭਾ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ, ‘‘ਅਕਸਰ ਇਹ ਕਿਹਾ ਜਾਂਦਾ ਹੈ ਕਿ ਡਾ. ਭੀਮ ਰਾਓ ਅੰਬੇਡਕਰ ਭਾਰਤੀ ਸੰਵਿਧਾਨ ਦੇ ਮੁੱਖ ਉਸਰੱਈਏ ਸਨ। ਹਿੰਦੂ ਕੋਡ ਬਿੱਲ ਤਿਆਰ ਕਰਨ ਵਾਸਤੇ ਜੋ ਸਖਤ ਮਿਹਨਤ ਉਨ੍ਹਾਂ ਕੀਤੀ, ਇਸ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਉਹਨਾਂ ਨੇ ਉਹਨਾਂ ਸਮਾਜ ਵਿਰੋਧੀ ਗੱਲਾਂ ਖ਼ਿਲਾਫ਼ ਵਿਦਰੋਹ ਕੀਤਾ ਜਿਹਨਾਂ ਖ਼ਿਲਾਫ਼ ਹਰ ਇੱਕ ਨੂੰ ਵਿਦਰੋਹ ਕਰਨਾ ਚਾਹੀਦਾ ਹੈ। ਡਾ. ਅੰਬੇਡਕਰ ਨੇ ਵਿਦਰੋਹ ਸ਼ਾਂਤੀਪੂਰਨ ਕੀਤਾ।’’
ਡਾ. ਨੈਲਸਨ ਮੰਡੇਲਾ ਰਾਸ਼ਟਰਪਤੀ ਦੱਖਣੀ ਅਫ਼ਰੀਕਾ ਨੇ ਕਿਹਾ, ‘‘ਭਾਰਤੀ ਸੰਵਿਧਾਨ, ਦੱਖਣੀ ਅਫ਼ਰੀਕਾ ਦੇ ਨਵੇਂ ਸੰਵਿਧਾਨ ਲਈ ਇੱਕ ਪ੍ਰੇਰਣਾ ਹੈ। ਸਾਨੂੰ ਆਸ ਹੈ ਕਿ ਇਹ ਨਵਾਂ ਸੰਵਿਧਾਨ ਬਣਾਉਣ ਵਿੱਚ ਸਾਡੀਆਂ ਕੋਸ਼ਿਸ਼ਾਂ ਉਤੇ ਭਾਰਤ ਦੇ ਮਹਾਨ ਸਪੂਤ ਡਾ. ਅੰਬੇਡਕਰ ਦੇ ਕੰਮ ਅਤੇ ਵਿਚਾਰਾਂ ਦੀ ਡੰੂਘੀ ਛਾਪ ਰਹੇਗੀ। ਸਮਾਜਿਕ ਨਿਆਂ ਅਤੇ ਦਲਿਤਾਂ ਦੇ ਕਲਿਆਣ ਪ੍ਰਤੀ ਡਾ. ਅੰਬੇਡਕਰ ਦੀ ਦੇਣ, ਰੀਸ ਕਰਨ ਯੋਗ ਹੈ।’’
ਡਾਕਟਰ ਅੰਬੇੇਡਕਰ ਦੀ ਸੰਵਿਧਾਨਕ ਭੂਮਿਕਾ ਤੋਂ ਪ੍ਰਭਾਵਤ ਹੋ ਕੇ ਅਮਰੀਕਾ ਦੀ ਨਿਊਯਾਰਕ ਸਥਿਤ ਕੋਲੰਬੀਆ ਯੂੂਨੀਵਰਸਿਟੀ ਨੇ 5 ਜੂਨ 1952 ਵਿਚ ਉਹਨਾਂ ਨੂੰ ‘ਡਾਕਟਰ ਆਫ ਲਾਅ (ਐਲ.ਐਲ.ਡੀ.) ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ। ਬੱਸ! ਡਾ. ਅੰਬੇਡਕਰ ਦਾ ਗੁਲਾਮ ਦਲਿਤ ਸ਼ੋਸ਼ਿਤ ਮਜ਼ਦੂਰ ਪੈਦਾ ਹੋ ਕੇ ਵੱਡਿਆਂ ਤੋਂ ਉਪਰ ਉਠਣਾ ਹੀ ਉਹਨਾਂ ਨੂੰ ਸੰਸਾਰ ਭਰ ’ਚ ‘ਦੀ ਗਰੇਟ ਇੰਡੀਅਨ’ ਹੋਣ ਦਾ ਮਾਣ ਅਤੇ ਸਨਮਾਨ ਦਵਾਉਦਾ ਹੈ।
ਮਹਾਮਾਨਵ ਕਾਰਲ ਮਾਰਕਸ ਦੇ ਸਿਵਾਏ, ਕਿਸੇ ਨੇ ਵੀ ਅਣਗਿਣਤ ਵਿਸ਼ਿਆਂ ਉਤੇ ਵਿਸ਼ਵ ਪ੍ਰਸਿੱਧ ਯੂਨੀਵਰਸਿਟੀਆਂ ਵਿੱਚ ਇੰਨਾ ਅਧਿਐਨ ਨਹੀਂ ਕੀਤਾ। ਡਾਕਟਰ ਅੰਬੇਡਕਰ ਅੱਤ ਦੀ ਗਰੀਬੀ ’ਚ ਪੈਦਾ ਹੋ ਕੇ ਵੀ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਕ ਅੰਤਰਰਾਸ਼ਟਰੀ ਵਿਦਵਾਨ ਬਣੇ। ਦੂਸਰੇ ਦੇਸ਼ਾਂ ਨੇ ਡਾ.ਅੰਬੇਡਕਰ ਦੀ ਵਿਦਵਤਾ ਦਾ ਲੋਹਾ ਮੰਨਦਿਆਂ ਹੀ ਉਹਨਾਂ ਨੂੰ ‘ਸਿੰਬਲ ਆਫ ਨੌਲਜ਼’ ਦਾ ਅਵਾਰਡ ਦੇ ਕੇ ਸਨਮਾਤ ਕੀਤਾ ਹੈ।
ਡਾਕਟਰ ਅੰਬੇੇਡਕਰ ਦੂਰ-ਦਰਸ਼ੀ ਵਿਚਾਰਵਾਨ ਸਨ। 1942-1947 ਦਰਮਿਆਨ ਉਹਨਾਂ ਦੁਆਰਾ ਭਾਰਤ ਦੇ ਬਟਵਾਰੇ ਤੇ ਕਸ਼ਮੀਰ ਬਾਰੇ ਦਿੱਤੀਆਂ ਦਲੀਲਾਂ ਤੇ ਸੁਝਾਵਾਂ ਨੂੰ ਜੇ ਮੰਨ ਲਿਆ ਜਾਂਦਾ ਤਾਂ 1947 ਦੇ ਕਰਲੇਆਮ ਤੋਂ ਬਚਿਆ ਜਾ ਸਕਦਾ ਸੀ ਤੇ ਜੰਮੂ-ਕਸ਼ਮੀਰ ਵਿਚ ਅੱਜ ਇਹ ਦਿਨ ਦੇਖਣ ਨੂੰ ਨਾ ਆਉਦੇ? ਉਹਨਾਂ ਦੀ ਉਸ ਸਮੇਂ 1942 ਵਿਚ ਲਿਖੀ ਪੁਸਤਕ ‘ਥੌਟਸ ਓਨ ਪਾਕਿਸਤਾਨ, ਔਰ ਪਾਰਟੀਸ਼ਨ ਆਫ਼ ਇੰਡੀਆ’ ਜਿਸ ਦੇ ਉਹਨੀ ਦਿਨੀ ਤਿੰਨ ਅਡੀਸ਼ਨ ਛਪੇ, ਵਿਚ ਦਰਜ ਦਲੀਲਾਂ ਤੇ ਸੁਝਾਅ ਭਾਰਤ ਦੇ ਬਟਵਾਰੇ ਸਮੇਂ ਹੂ-ਬ-ਹੂ ਸੱਚ ਸਾਬਤ ਹੋਏ।
ਡਾਕਟਰ ਅੰਬੇਡਕਰ ਦੇ 25 ਸਾਲ ਨਿੱਜੀ ਸਕੱਤਰ ਰਹੇ, ਸੋਹਨ ਲਾਲ ਸ਼ਾਸਤਰੀ, ਆਪਣੀ ਪੁਸਤਕ ‘ਬਾਬਾ ਸਾਹਿਬ ਕੇ ਸੰਪਰਕ ਮੇ ਪੱਚੀਸ ਵਰਸ਼’ ਵਿਚ ਲਿੱਖਦੇ ਹਨ, ‘‘30 ਜੂਨ, 1944 ਨੂੰ 22 ਪਿ੍ਰਥਵੀ ਰਾਜ ਰੋਡ ਨਵੀਂ ਦਿੱਲੀ ਵਿਖੇ ਇੱਕ ਕਰੋੜਪਤੀ ਠੇਕੇਦਾਰ ਬਾਬਾ ਸਾਹਿਬ ਨੂੰ ਮਿਲਣ ਲਈ ਆਇਆ। ਬਾਬਾ ਸਾਹਿਬ ਦਾ ਇਕਲੌਤਾ ਬੇਟਾ ਸ਼੍ਰੀ ਯਸਵੰਤ ਰਾਓ ਅੰਬੇਡਕਰ ਵੀ ਬੰਬਈ ਤੋਂ ਇੱਕ ਹਫ਼ਤੇ ਵਾਸਤੇ ਦਿੱਲੀ ਆਇਆ ਸੀ। ਯਸਵੰਤ ਰਾਓ ਕੋਠੀ ਦੇ ਬਗੀਚੇ ਵਿੱਚ ਸ਼੍ਰੀ ਸ਼ੰਕਰਾਚੰਦ ਸ਼ਾਸਤਰੀ ਨਾਲ ਸੈਰ ਕਰ ਰਿਹਾ ਸੀ। ਕਰੋੜਪਤੀ ਠੇਕੇਦਾਰ ਉਹਨਾਂ ਦੋਨਾਂ ਪਾਸ ਆਏ ਅਤੇ ਆਪਣੀ ਜਾਣ ਪਹਿਚਾਣ ਕਰਾਉਣ ਤੋਂ ਬਾਅਦ ਕਹਿਣ ਲੱਗੇ, ‘‘ਅਗਰ ਬਾਬਾ ਸਾਹਿਬ ਰਾਜੀ ਹੋ ਜਾਣ ਤਾਂ ਮੈਂ ਸ਼੍ਰੀ ਯਸ਼ਵੰਤ ਰਾਓ ਅੰਬੇਡਕਰ ਨੂੰ ਸਰਕਾਰੀ ਠੇਕਿਆਂ ਵਿੱਚ ਆਪਣਾ ਹਿੱਸੇਦਾਰ ਬਣਾ ਲਵਾਂਗਾ। ਉਸ ਕਿਹਾ, ਸ਼੍ਰੀ ਯਸ਼ਵੰਤ ਰਾਓ ਨੇ ਕੁੱਝ ਨਹੀਂ ਕਰਨਾ ਹੈ। ਉਸ ਨੂੰ 25 ਫੀਸਦੀ ਕਮਿਸ਼ਨ ਮਿਲ ਜਾਇਆ ਕਰੇਗੀ।’’ ਉਸ ਦੀ ਇਸ ਪੇਸ਼ਕਸ਼ ਤੇ ਯਸ਼ਵੰਤ ਰਾਓ ਅਤੇ ਸ਼ੰਕਰਾਨੰਦ ਸ਼ਾਸਤਰੀ ਰਾਜ਼ੀ ਹੋ ਗਏ।
ਸ਼ਾਮ ਨੂੰ ਭੋਜਨ ਤੋਂ ਬਾਅਦ ਸ਼੍ਰੀ ਸ਼ੰਕਰਾਨੰਦ ਸ਼ਾਸਤਰੀ ਨੇ ਠੇਕੇਦਾਰ ਨਾਲ ਹੋਈ ਸਾਰੀ ਗੱਲਬਾਤ ਬਾਬਾ ਸਾਹਿਬ ਨੂੰ ਦੱਸੀ ਤਾਂ ਸੁਣਦਿਆਂ ਹੀ ਬਾਬਾ ਸਾਹਿਬ ਦਾ ਚਿਹਰਾ ਲਾਲ ਹੋ ਗਿਆ। ਉਹਨਾਂ ਗੁੱਸੇ ’ਚ ਕਿਹਾ, ‘‘ਮੈਂ ਇਮਾਨਦਾਰੀ ਨਾਲ ਵਕਾਲਤ ਵਿੱਚੋਂ ਏਨਾਂ ਪੈਸਾ ਕਮਾਇਆ ਹੈ ਕਿ ਉਹ ਮੇਰੀ ਆਉਣ ਵਾਲੀ ਸੰਤਾਨ ਲਈ ਕਾਫ਼ੀ ਹੈ। ਯਸ਼ਵੰਤ ਨੂੰ ਇਸ ਪ੍ਰਕਾਰ ਦੀ ਆਮਦਨੀ ਨਾਲ ਪੇਟ ਭਰਨ ਦੀ ਲੋੜ ਨਹੀ। ਸ਼ੰਕਰਾਂ ਨੰਦ! ਮੈਂ ਇੱਥੇ ਕੇਵਲ ਸਮਾਜ ਦੀ ਭਲਾਈ ਕਰਨ ਲਈ ਆਇਆ ਹਾਂ। ਆਪਣੀ ਔਲਾਦ ਨੂੰ ਪਾਲਣ ਲਈ ਨਹੀਂ ਆਇਆ, ਇਸ ਤਰ੍ਹਾਂ ਦੇ ਲੋਭ-ਲਾਲਚ ਮੈਨੂੰ ਮੇਰੇ ਨਿਸ਼ਾਨੇ ਤੋਂ ਭਟਕਾ ਨਹੀਂ ਸਕਦੇ। ਸ਼ਾਸਤਰੀ, ਜੇ ਅਜ ਗਾਂਧੀ, ਨਹਿਰੂ ਤੇ ਪਟੇਲ ਮੇਰੀ ਕਰਦ ਕਰਦੇ ਹਨ, ਤਾਂ ਇਸ ਦਾ ਕਾਰਨ ਮੇਰਾ ਚਰਿਤਰ ਹੈ। ਕੋਈ ਮੇਰੇ ’ਤੇ ਉਗਲੀ ਨਹੀ ਉਠਾ ਸਕਦਾ।’’ ਉਹਨਾਂ ਨੇ ਘੰਟੀ ਬਜਾਈ ਅਤੇ ਉਸੇ ਵਕਤ ਆਪਣੇ ਪ੍ਰਾਈਵੇਟ ਸੈਕਟਰੀ ਸ਼੍ਰੀ ਮੋਦੀ ਨੂੰ ਸੱਦਿਆ ਅਤੇ ਆਦੇਸ਼ ਦਿੱਤਾ, ‘‘ਇਸ (ਯਸ਼ਵੰਤ) ਨੂੰ ਜਿਹੜੀ ਵੀ ਟ੍ਰੇਨ ਬੰਬਈ ਨੂੰ ਜਾਂਦੀ ਹੈ, ਹੁਣੇ ਹੀ ਉਸ ਵਿੱਚ ਬਿਠਾ ਕੇ ਆਓੁ। ਜੇਕਰ ਇਹ ਇੱਥੇ ਰਹੇਗਾ ਤਾਂ ਕਈ ਮੇਰੇ ਵਿਰੋਧੀ ਤੇ ਠੇਕੇਦਾਰ ਇਸ ਨੂੰ ਭਿ੍ਰਸ਼ਟ ਕਰਨ ਦੀਆਂ ਚਾਲਾਂ ਚੱਲਣਗੇ। ਉਸੇ ਸਮੇਂ ਡਰਾਇਵਰ ਨੂੰ ਸੱਦਿਆ ਗਿਆ ਤੇ ਉਹਨਾਂ ਰਾਤ ਦੇ 9 ਵੱਜੇ, ਪੇਸ਼ਾਵਰ ਤੋਂ ਬੰਬਈ ਤੱਕ ਜਾਣ ਵਾਲੀ ਐਕਸਪ੍ਰੈਸ ਟ੍ਰੇਨ ਵਿੱਚ ਯਸ਼ਵੰਤ ਨੂੰ ਬਿਠਾ ਦਿੱਤਾ ਗਿਆ।’’ 1
ਨਿਜ਼ਾਮ ਹੈਦਰਾਬਾਦ ਜਿਹੜਾ ਉਸ ਸਮੇਂ ਸੰਸਾਰ ਦੇ ਸਰਮਾਏਦਾਰਾਂ ’ਚੋਂ ਚੌਥੇ ਨੰਬਰ ਤੇ ਗਿਣਿਆ ਜਾਂਦਾ ਸੀ ਅਤੇ ਕੱਟੜ ਮੁਸਲਮਾਨ ਵੀ ਸੀ, ਉਸ ਨੇ ਡਾਕਟਰ ਅੰਬੇਡਕਰ ਨੂੰ ਕਿਹਾ, ‘‘ਜੇਕਰ ਤੁੁਸੀਂ ਇਸਲਾਮ ਕਬੂਲ ਕਰ ਲਵੋ ਅਤੇ ਦਲਿਤਾਂ ਨੂੰ ਇਸਲਾਮ ਵਿੱਚ ਲਿਆਉਣ ਦਾ ਬਚਨ ਦਿਓ, ਤਾਂ ਮੈਂ ਤੁਹਾਨੂੰ ਇਸ ਬਦਲੇ 6 ਕਰੋੜ ਰੁਪਏ ਦੇਣ ਨੂੰ ਤਿਆਰ ਹਾਂ।’’ ਡਾ. ਅੰਬੇਡਕਰ ਨੇ ਨਿਜ਼ਾਮ ਹੈਦਰਾਬਾਦ ਨੂੰ ਯਕਦਮ ਕਿਹਾ, ‘‘ਮੇਰੀ ਕੌਮ ਕੋਈ ਭੇਡ, ਬੱਕਰੀਆਂ ਨਹੀਂ, ਜਿਨ੍ਹਾਂ ਦਾ ਤੂੂੰ ਇੱਕ ਰੁਪਿਆ ਪ੍ਰਤੀ ਮੁੱਲ ਪਾ ਰਿਹਾ ਹੈ। ਮੈਂ ਇਹਨਾਂ ਨੂੰ ਵੇਚਣ ਲਈ ਧਰਮ ਪ੍ਰੀਵਰਤਨ ਦਾ ਐਲਾਨ ਨਹੀਂ ਕੀਤਾ। ਮੈਂ ਇਹਨਾਂ ਲਈ ਇੱਕ ਇਸ ਤਰ੍ਹਾਂ ਦੇ ਇਨਸਾਨੀ ਧਰਮ ਦੀ ਖੋਜ ਵਿੱਚ ਹਾਂ ਜਿਸ ਨੂੰ ਅਪਣਾ ਕੇ ਉਹ ਭਾਰਤ ਵਿੱਚ ਸਮਾਜਿਕ ਤੌਰ ਤੇ ਬਾਕੀਆਂ ਦੇ ਬਰਾਬਰ ਹੋ ਸਕਣ। ਸਦੀਆਂ ਤੋਂ ਇਨ੍ਹਾਂ ’ਚ ਪਾਈ ਜਾ ਰਹੀ ਹੀਣ ਭਾਵਨਾ ਦਾ ਨਾਸ਼ ਹੋ ਜਾਵੇ।’’ ਇਹ ਸੁਣ, ਨਿਜ਼ਾਮ ਹੈਦਰਾਬਾਦ ਨੀਵੀਂ ਪਾ ਉਠ ਕੇ ਚਲਾ ਗਿਆ। 2
25 ਅਪ੍ਰੈਲ 1948 ਨੂੰ ਡਾ. ਅੰਬੇਡਕਰ ਇਕ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਲਖਨਊ ਗਏ। ਉਹ ਲਖਨਊ ਰੇਲਵੇ ਸਟੇਸ਼ਨ ਸੈਲੂਨ ਵਿੱਚ ਹੀ ਠਹਿਰੇ ਹੋਏ ਸਨ। ਉਸ ਸਮੇਂ ਉੱਤਰ ਪ੍ਰਦੇਸ਼ ਦੀ ਰਾਜਪਾਲ ਬੁਲਬਲੇ ਹਿੰਦ ਸ਼੍ਰੀ ਸਰੋਜਨੀ ਨਾਇਡੂ ਉਹਨਾਂ ਨੂੰ ‘ਰਾਜ ਭਵਨ’ ਦੇ ਮਹਿਮਾਨ ਘਰ ਵਿੱਚ ਠਹਿਰਨ ਲਈ ਕਹਿਣ ਵਾਸਤੇ ਰੇਲਵੇ ਸਟਟੇਸ਼ਨ ’ਤੇ ਆਈ। ਉਸ ਕਿਹਾ, ‘‘ਡਾਕਟਰ ਸਾਹਿਬ! ਮੈਂ ਆਪ ਨੂੰ ਰਾਜ ਭਵਨ ਵਿੱਚ ਲੈ ਕੇ ਜਾਣ ਵਾਸਤੇ ਆਈ ਹਾ। ਆਪ ਜੀ ਰੇਲਵੇ ਸਟੇਸ਼ਨ ਦੇ ਸੈਲੂਨ ’ਚ ਨਹੀ, ਰਾਜ ਭਵਨ ਦੇ ਗੈਸਟ ਹਾਊਸ ਵਿੱਚ ਠਹਿਰੂ।’’
ਡਾ. ਅੰਬੇਡਕਰ ਨੇ ਕਿਹਾ, ‘‘ਭੈਣ! ਮੈਂ ਸਫਰ ਦੇ ਸਮੇਂ ਰੇਲਵੇ ਸੈਲੂਨ ਵਿੱਚ ਹੀ ਠਹਿਰਦਾ ਹਾਂ। ਕਿਉਕਿ ਮੇਰੇ ਸਾਥ ਬਹੁਤ ਸਾਰੀਆਂ ਮੇਰੀਆਂ ਪਿਆਰੀਆਂ ਕਿਤਾਬਾਂ ਹੁੰਦੀਆਂ ਹਨ। ਮੈਂ ਸ਼ਾਂਤੀ ਨਾਲ ਕਿਤਾਬਾਂ ਸੈਲੂਨ ੱਿਵੱਚ ਹੀ ਪੜ੍ਹ-ਸਿੱਖ ਲਿੱਖਦਾ ਹਾਂ। ਕਿਉਕਿ ਸੈਲੂਨ ਵਿੱਚ ਮੈਂ ਇਕੱਲਾ ਹੁੰਦਾ ਹਾਂ। ਮੈਂ ਐਨੀਆਂ ਕਿਤਾਬਾਂ ਨੂੰ ਸਾਥ ਲੈ ਕੇ ਆਪ ਦੇ ਗੈਸਟ ਹਾਊਸ ਵਿੱਚ ਕਿਸ ਤਰ੍ਹਾਂ ਜਾ ਸਕਦਾ ਹਾਂ।’’ ਸਰੋਜਨੀ ਨਾਇਡੂ ਨੇ ਕਿਹਾ, ‘‘ਪਰ ਮੇਰੀ ਦਾਅਵਤ ਨੂੰ ਜਰੂਰ ਪ੍ਰਵਾਨ ਕਰੋ।’’ ਉਹ ਸ਼੍ਰੀ ਸਰੋਜਨੀ ਨਾਇਡੂ ਦੀ ਰਹਾਇਸ਼ ‘ਰਾਜ ਭਵਨ’ ਗਏ। ਦੁਪਹਿਰ ਦਾ ਖਾਣਾ ਖਾਧਾ ਤੇ ਵਾਪਸ ਰੇਲਵੇ ਸਟੇਸ਼ਨ ਨੂੰ ਜਾਣ ਲਈ ਇਜ਼ਾਜਤ ਮੰਗੀ ਤਾਂ ਸ਼੍ਰੀ ਸਰੋਜਨੀ ਨਾਇਡੂ ਨੇ ਬਹੁਤ ਪਿਆਰ ਭਰੇ ਲਹਿਜ਼ੇ ’ਚ ਕਿਹਾ, ‘‘ਬਾਬਾ ਸਾਹਿਬ, ਭਾਰਤ ਮਾਤਾ ਦੇ ਲਾਸਾਨੀ ਪੁੱਤਰ, ਆਪਣੇ ਭਾਈ ਨੂੰ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ। ਹੁਣ ਮੈਨੂੰ ਪਤਾ ਲੱਗਾ ਹੈ ਕਿ ਭਾਰਤ ਮਾਤਾ ਦੇ ਮਹਾਨ ਵਿਦਵਾਨ ਨੇ ਰੇਲਵੇ ਸੈਲੂਨ ਨੂੰ ਆਪਣਾ ਘਰ ਕਿਉ ਬਣਾਇਆ ਹੈ। ਬਾਬਾ ਸਾਹਿਬ, ਭਾਰਤ ਮਾਤਾ ਨੂੰ ਆਪ ਜੈਸੇ ਬੁੱਧੀਜੀਵੀ ਸਪੂਤ ਉਤੇ ਬਹੁਤ ਮਾਣ ਹੈ।’’
ਇੱਥੇ ਇਹ ਵੀ ਜਿਕਰਯੋਗ ਹੈ ਕਿ ਇੱਕ ਵਾਰ ਇਕ ਰਾਸ਼ਟਰਵਾਦੀ (ਸੰਘਵਾਦੀ) ਨੇ ਡਾ. ਬਾਬਾ ਸਾਹਿਬ ਅੰਬੇਡਕਰ ਨੂੰ ਪੁੱਛਿਆ, ‘‘ਉਹ ਦੇਸ਼ ਦੇ ਰਾਸ਼ਟਰਵਾਦੀ ਲਿਬਾਸ ਦੇ ਬਜਾਇ ਪੂਰਬੀ ਦੇਸ਼ਾਂ ਦਾ ਲਿਬਾਸ ਕਿਉ ਪਹਿਨਦੇ ਹਨ?’’ ਉਹਨਾਂ ਪੁੱਛਿਆ, ‘‘ਦੇਸ਼ ਵਿੱਚ ਬਣਿਆ ਰਾਸ਼ਟਰਵਾਦੀ ਲਿਬਾਸ ਕਿਹੜਾ ਹੈ?’’ ਰਾਸ਼ਟਰਵਾਦੀ ਕਿਹਾ, ‘‘ਜਿਹੜਾ ਲਿਬਾਸ ਸਾਡੇ ਪੂਰਵਜ ਪਹਿਨਦੇ ਸਨ।’’ ਡਾ. ਅੰਬੇਡਕਰ ਕਿਹਾ, ‘‘ਬਹੁਤ ਅੱਛੇ! ਉਹ ਤਾਂ ਕੋਈ ਕੱਪੜਾ ਪਹਿਨਦੇ ਹੀ ਨਹੀਂ ਸਨ। ਉਹ ਨਗਨ ਰਹਿੰਦੇ ਸਨ। ਕੀ ਤੁਸੀਂ ਉਨ੍ਹਾਂ ਦਾ ਮਾਰਗ ਦਰਸ਼ਨ ਕਰੋਗੇ?’’ ਬਾਬਾ ਸਾਹਿਬ ਲਿੱਖਦੇ, ‘‘ਰਾਸ਼ਟਰਵਾਦੀ ਮੇਰੇ ਇਸ ਬੇ-ਉਮੀਦ ਜਵਾਬ ਉਤੇ ਏਨਾ ਹੱਕਾ-ਬੱਕਾ ਹੋ ਗਿਆ ਕਿ ਉਸ ਨੇ ਇੱਕ ਦਮ ਆਪਣੀ ਚਰਚਾ ਦਾ ਵਿਸ਼ਾ ਹੀ ਬਦਲ ਲਿਆ। ਫਿਰ ਰਾਸ਼ਟਰਵਾਦੀ ਨੇ ਉਹਨਾਂ ਤੋਂ ਪੁੱਛਿਆ, ‘‘ਕੀ ਤੁਹਾਡੇ ਕੋਲੋ ਕਦੇ ਕੋਈ ਨਿੱਜੀ ਤੌਰ ਤੇ ਸਿਫ਼ਾਰਸ਼ ਕਰਾਉਣ ਲਈ ਆਇਆ ਸੀ?’’ ਡਾ. ਅੰਬੇਡਕਰ, ‘‘ਹਾਂ, ਇੱਕ ਵਾਰੀ ਇਕ ਅਛੂਤ ਵਿਦਿਆਰਥੀ ਦੇ ਰਿਸ਼ਤੇਦਾਰ ਨੂੰ ਪਤਾ ਲੱਗਿਆ ਕਿ ਮੈਂ ਬੰਬਈ ਯੂਨੀਵਰਸਿਟੀ ਵੱਲੋਂ ਇਮਤਿਹਾਨ ਲੈਣ ਲਈ ਨਿਯੁਕਤ ਹੋਇਆ ਹਾ। ਉਹ ਮੇਰੇ ਕੋਲ ਆਇਆ ਅਤੇ ਉਸ ਜ਼ਿਦ ਕੀਤੀ ਕਿ ਮੈਨੂੰ ਉਸ ਵਿਦਿਆਰਥੀ ਨੂੰ ਪਾਸ ਹੋਣ ਜਿੰਨੇ ਅੰਕ ਦੇ ਦੇਣੇ ਚਾਹੀਦੇ ਹਨ। ਮੈਂ ਸੋਚਿਆ, ਕਿਉਕਿ ਲੜਕਾ ਅਛੂਤ ਹੈ ਇਸ ਲਈ ਮੈਂ ਉਸ ਦੀ ਮਦਦ ਕਰਾਂ। ਪਰ ਇਹ ਸੰਭਵ ਨਹੀਂ ਸੀ। ਮੈਂ ਉਸ ਨੂੰ ਇਹ ਸਮਝਾਇਆ ਕਿ ਜੇਕਰ ਮੈਂ ਚਾਹੁੰਦਾ, ਮੈਂ ਬੜੀ ਅਸਾਨੀ ਨਾਲ ਉਸ ਲੜਕੇ ਦੀ ਮਦਦ ਕਰ ਸਕਦਾ ਸੀ ਪਰ ਮੈਂ ਇਸ ਨੂੰ ਠੀਕ ਨਹੀਂ ਸਮਝਿਆ ਕਿ ਕੋਈ ਇਸ ਤਰ੍ਹਾਂ ਦੀ ਮਦਦ ਮੰਗੇ, ਮੈਂ ਨੈਤਿਕਤਾ ਵਿਰੋਧੀ ਇਸ ਤਰਾਂ ਦੀ ਮਦਦ ਨੂੰ ਨਫ਼ਰਤ ਕਰਦਾ ਹਾਂ। ਮੈਂ ਤਾਂ ਇਸ ਅਸੂਲ ਦਾ ਹਾ ਕਿ ਅਛੂਤ ਵਿਦਿਆਰਥੀ ਆਪਣੇ ਬਰਾਬਰ ਦਿਆਂ ਤੋਂ ਘੱਟ ਹੁਸ਼ਿਆਰ ਤੇ ਘੱਟ ਮਿਹਨਤੀ ਨਹੀਂ ਹੋਣਾ ਚਾਹੀਦਾ। ਬਲਕਿ ਉਸ ਨੂੰ ਦੂਸਰਿਆਂ ਦੇ ਮੁਕਾਬਲੇ ਇੱਕ ਆਦਰਸ਼ ਵਿਦਿਆਰਥੀ ਸਾਬਤ ਹੋਣਾ ਚਾਹੀਦਾ ਹੈ। ਮੇਰੇ ਤੋਂ ਇਹ ਸੁਣ, ਉਹ ਵਿਅਕਤੀ ਚੁੱਪ ਚਾਪ ਉਠਕੇ ਚਲਾ ਗਿਆ।’’ 3
ਡਾ. ਅੰਬੇਡਕਰ ਨੂੰ ਆਪਣੀ ਬੇ-ਅਥਾਹ ਵਿਦਿਆ, ਗਿਆਨ, ਪਦਵੀ ਦਾ ਹੰਕਾਰ ਨਹੀ ਸੀ। ਉਹ ਨਿਮਰਤਾ ਵਾਲੇ ਮਨੁੱਖ ਸਨ। ਪਰ ਉਹਨਾਂ ਵਿੱਚ ਆਤਮ ਸਨਮਾਨ ਅਤੇ ਆਤਮ ਵਿਸਵਾਸ਼ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਉਹਨਾਂ ਦਾ ਸੁਭਾਅ ਬਹੁਤ ਮਿੱਠਾ ਅਤੇ ਕੋਮਲ ਸੀ। ਉਹ ਕਿਸੇ ਵੀ ਵਿਅਕਤੀ ਚਾਹੇ ਉਹ ਅਨਪੜ੍ਹ ਮਜ਼ਦੂਰ, ਉਹਨਾਂ ਦਾ ਨਿੱਜੀ ਹੈਲਪਰ, ਰਸੋਈਆ, ਚਾਹੇ ਉਚੀ ਤੋਂ ਉਚੀ ਪਦਵੀ ਦਾ ਨੇਤਾ ਜਾਂ ਅਫਸਰ ਹੋਵੇ ਸਭ ਦੇ ਨਾਲ ਇੱਕ ਸਮਾਨ ਸਾਓ ਸਲੂਕ ਕਰਦੇ ਸਨ। ਉਹ ਅਕਸਰ ਕਿਹਾ ਕਰਦੇ ਸਨ ਕਿ ਕਿਸੇ ਦੁਆਰਾ ਕੀਤੇ ਅਹਿਸਾਨ ਜਾਂ ਨੇਕੀ ਨੂੰ ਕਦੀ ਨਾ ਭੁੱਲੋ। ਅਗਰ ਤੁਹਾਨੂੰ ਕੋਈ ਪਾਣੀ ਦਾ ਗਿਲਾਸ ਪਿਲਾਉਦਾ ਹੈ ਤਾਂ ਤੁਹਾਨੂੰ ਉਸ ਨੂੰ ਪਾਣੀ ਦੇ ਗਿਲਾਸ ਦੇ ਬਦਲੇ ’ਚ ਦੁੱਧ ਦਾ ਗਿਲਾਸ ਪਿਆਉਣਾ ਚਾਹੀਦਾ ਹੈ। ਮਹਾਰਾਜਾ ਸਈਆ ਜੀ ਰਾਵ ਬੜੌਦਾ ਅਤੇ ਮਹਾਰਾਜਾ ਸ਼ਾਹੂ ਜੀ ਕੋਹਲਾਪੁਰ ਦੀ ਵਲੋ੍ਹੰ ਉਹਨਾਂ ਨੂੰ ਉਚ ਸਿੱਖਿਆ ਪ੍ਰਾਪਤ ਕਰਨ ਲਈ ਵਾਸਤੇ ਦਿੱਤੀ ਗਈ ਆਰਥਿਕ ਸਹਾਇਤਾ ਨੂੰ ਉਹ ਜੀਵਨ ਭਰ ਨਹੀਂ ਭੁੱਲੇ। 4
ਡਾ. ਅੰਬੇਡਕਰ ਨੂੰ ਸਿਗਰੇਟ, ਸ਼ਰਾਬ ਜਾਂ ਕਿਸੇ ਵੀ ਹੋਰ ਨਸ਼ੇ ਦਾ ਸ਼ੌਕ ਸਾਰੀ ਉਮਰ ਨਹੀਂ ਰਿਹਾ। ਉਹਨਾਂ ਦੇ ਚਰਿਤਰ ਦੀ ਬੁਨਿਆਦ ਸੰਤ ਕਬੀਰ ਤੇ ਭਗਵਾਨ ਬੁੱਧ ਦੇ ਨੈਤਿਕ ਉਪਦੇਸ਼ ਸਨ। ਸਾਰੀ ਉਮਰ ਬਾਬਾ ਸਾਹਿਬ ਨੂੰ ਸਿਗਰੇਟ, ਸ਼ਰਾਬ ਜਾਂ ਕਿਸੇ ਵੀ ਹੋਰ ਨਸ਼ੇ ਦਾ ਸ਼ੌਕ ਨਹੀਂ ਰਿਹਾ। ਬਾਬਾ ਸਾਹਿਬ ਨੂੰ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਵੀ ਵਿਸ਼ੇਸ਼ ਰੁਚੀ ਨਹੀਂ ਸੀ। ਉਹਨਾਂ ਨੂੰ ਲੰਮੀ ਉਮਰ ਨਾਲ ਵੀ ਲਗਾਵ ਨਹੀਂ ਸੀ। ਉਹ ਕਿਹਾ ਕਰਦੇ ਸੀ, ‘‘ਮੈਨੂੰ ਜੀਣਾ ਤਦ ਤੱਕ ਹੀ ਭਾਉਦਾ ਹੈ ਜਦ ਤੱਕ ਮੈਂ ਕੋਈ ਕੰਮ ਕਰ ਸਕਾਂ।’’ ਉਹਨਾਂ ਦੇ ਵਿਚਾਰ ਵਿੱਚ ਜੀਵਨ ਦਾ ਕੋਈ ਨਾ ਕੋਈ ਉਦੇਸ਼ ਹੋਣਾ ਚਾਹੀਦਾ ਹੈ। ਉਹਨਾਂ ਵਿੱਚੋਂ ਹੀਣ ਭਾਵਨਾ ਬਿਲਕੁਲ ਮਿਟ ਚੁੱਕੀ ਸੀ। ਆਪਣੇ ਬਚਪਨ ਦੇ ਅਭਾਵਾਂ ਅਤੇ ਅੱਤਿਆਚਾਰਾਂ ਦੀ ਕਹਾਣੀ ਉਹ ਸਭ ਦੇ ਸਾਹਮਣੇ ਖੁੱਲ੍ਹੇ ਤੌਰ ’ਤੇ ਬਿਆਨ ਕਰਨ ਵਿੱਚ ਸੰਕੋਚ ਨਹੀਂ ਕਰਦੇ ਸਨ।
ਉਹਨਾਂ ਨੂੰ ਖਾਣ-ਪੀਣ ਤੇ ਮਨੋਰੰਜਨ ਦੇ ਖੇਲ-ਤਮਾਸ਼ੇ, ਸਿਨੇਮਾ ਆਦਿ ਦੇਖਣ ’ਚ ਬਿਲਕੁਲ ਰੁਚੀ ਨਹੀਂ ਸੀ। ਬੜੀ-ਬੜੀ ਪਾਰਟੀਆਂ ’ਚ ਸ਼ਾਮਿਲ ਹੋਣਾ, ਆਪਣੇ ਘਰ ਵਿੱਚ ਪਾਰਟੀਆਂ ਦੇਣਾ ਵੀ ਉਹਨਾਂ ਨੂੰ ਪਸੰਦ ਨਹੀਂ ਸੀ। ਇਹਨਾਂ ਗੱਲਾਂ ਨੂੰ ਉਹ ਸਮਾਂ ਤੇ ਪੈਸਾ ਬਰਬਾਦ ਕਰਨਾ ਸਮਝਦੇ ਸੀ। ਬੱਸ਼! ਉਹਨਾਂ ਨੂੰ ਇੱਕ ਹੀ ਨਸ਼ਾ ਸੀ ਤੇ ਉਹ ਸੀ ਕੇਵਲ ਵਿੱਦਿਆ ਦਾ ਨਸ਼ਾ। ਉਠਦੇ-ਬੈਠਦੇ, ਖਾਂਦੇ-ਪੀਂਦੇ, ਸੌਂਦੇ-ਜਾਗਦੇ ਉਹ ਅਧਿਐਨ ਕਰਨ ਅਤੇ ਪੜ੍ਹਨ-ਪੜ੍ਹਾਉਣ ਵਿੱਚ ਮਗਨ ਰਹਿੰਦੇ ਸਨ। ਉਹਨਾਂ ਦਾ ਵਿੱਦਿਅਕ ਗਿਆਨ ਸਾਗਰ ਵਾਂਗ ਸੀ। ਜਿਵੇਂ ਸਾਗਰ ਵਿੱਚ ਚਾਰੇ ਪਾਸੇ ਤੋਂ ਨਦੀਆਂ ਦਾ ਜਲ ਪ੍ਵਾਹ ਲਗਾਤਾਰ ਪ੍ਵੇਸ਼ ਕਰਦਾ ਰਹਿੰਦਾ ਹੈ ਤਾਂ ਵੀ ਸਾਗਰ ਦਾ ਪੇਟ ਨਹੀਂ ਭਰਦਾ, ਉਸੀ ਤਰ੍ਹਾਂ ਬਾਬਾ ਸਾਹਿਬ ਵਿੱਦਿਆ ਦੇ ਸਾਗਰ ਸਨ, ਪਰੰਤੂ ਅਜਿਹਾ ਹੁੰਦੇ ਹੋਏ ਵੀ ਉਹਨਾਂ ਦੀ ਗਿਆਨ ਦੀ ਪਿਆਸ ਜੀਵਨਭਰ ਸੰਤੁਸ਼ਟ ਨਹੀਂ ਹੋਈ। ਇਤਿਹਾਸ, ਸਮਾਜ ਸ਼ਾਸਤਰ, ਮਾਨਵ ਸ਼ਾਸਤਰ, ਅਰਥ ਸ਼ਾਸਤਰ, ਕਾਨੂੰਨ ਅਤੇ ਸੰਵਿਧਾਨ ਸ਼ਾਸਤਰ, ਦਰਸ਼ਨ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਦੇ ਬਾਬਾ ਸਾਹਿਬ ਸੱਚਮੁੱਚ ਸਾਗਰ ਸਨ।
ਕਿਸੇ ਦੀ ਦੁੱਖ ਭਰੀ ਕਹਾਣੀ ਸੁਣਕੇ ਬਾਬਾ ਸਾਹਿਬ ਦੀਆਂ ਅੱਖਾਂ ਭਰ ਜਾਂਦੀਆਂ ਸਨ। ਉਹਨਾਂ ਨੂੰ ਵਿਅਕਤੀਗਤ ਰੂਪ ਵਿੱਚ ਕਿਸੇ ਵੀ ਵਿਅਕਤੀ ਨਾਲ ਵੈਰ ਭਾਵ ਨਹੀਂ ਸੀ। ਚਤੁਰ ਵਰਣ ਵਿਵਸਥਾ-ਜਾਤ ਪਾਤ ਦੇ ਉਹ ਘੋਰ ਵਿਰੋਧ ਕਰਦੇ ਸਨ ਪ੍ਰੰਤੂ ਉਹਨਾਂ ਦੇ ਮਿੱਤਰਾਂ ਅਤੇ ਸਹਿਯੋਗੀਆਂ ਵਿਚ (ਬ੍ਾਹਮਣ, ਵੈਸ਼, ਕਸ਼ੱਤਰੀ ਆਦਿ) ਸਾਰੇ ਸਮਾਜ ਦੇ ਵਿਅਕਤੀ ਸਨ।
ਬਾਬਾ ਸਾਹਿਬ ਦਾ ਅਧਿਐਨ ਅਤੇ ਲਿਖਣ ਦਾ ਕੰਮ ਉਹਨਾਂ ਦੇ ਨਿਰਵਾਣ ਪ੍ਰਾਪਤੀ ਤੱਕ ਚੱਲਦਾ ਰਿਹਾ। ਨਿਰਵਾਣ ਪ੍ਰਾਪਤੀ ਤੋਂ ਪਹਿਲਾਂ ਉਹਨਾਂ ਨੇ ਭਗਵਾਨ ਬੁੱਧ ਅਤੇ ਉਹਨਾਂ ਦਾ ਧੱਮ. ਆਪਣੇ ਜਗਤ ਪ੍ਸਿੱਧ ਗ੍ੰਥ ਦੀ ਭੂਮਿਕਾ ਲਿਖੀ।
ਡਾ. ਬਾਬਾ ਸਾਹਿਬ ਅੰਬੇਡਕਰ ਸਾਗਰ ਦੀ ਤਰ੍ਹਾਂ ਵਿਸ਼ਾਲ ਸਨ। ਉਹਨਾਂ ਦੀ ਥਾਹ ਪਾਉਣ ਲਈ ਬਹੁਤ ਵਿਦਵਾਨਾਂ ਨੇ ਲਿਖਿਆ ਹੈ ਅਤੇ ਬਹੁਤ ਸਾਰੇ ਭਵਿੱਖ ਵਿੱਚ ਲਿਖਣਗੇ, ਪਰ ਉਹਨਾਂ ਦੇ ਸੰਘਰਸ਼ ਦੀ ਗਾਥਾ ਮੁਕਣੀ ਨਹੀ।
ਬਾਗੀ ਨੋਟਸ
ਹਵਾਲੇ ਅਤੇ ਟਿੱਪਣੀਆ-
1.ਭਗਵਾਨ ਦਾਸ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ, ਇੱਕ ਪਰਿਚੈ-ਇੱਕ ਸੰਦੇਸ਼, ਸਫਾ 40,
2. ਬੀ. ਆਰ. ਸਾਂਪਲਾ, ਵਿਦਰੋਹ ਦਾ ਚਿੰਨ੍ਹ-ਡਾਕਟਰ ਅੰਬੇਡਕਰ, ਸਫ਼ਾ 217
3. ਸੋਹਨ ਲਾਲ ਸ਼ਾਸਤਰੀ, ‘ਬਾਬਾ ਸਾਹਿਬ ਕੇ ਸੰਪਰਕ ਮੇ ਪੱਚੀਸ ਵਰਸ਼’ ਸਫ਼ਾ 80-82
੪ੋ. 4 , 4. 1 , 261
5. ਸੋਹਨ ਲਾਲ ਸ਼ਾਸਤਰੀ, ‘ਬਾਬਾ ਸਾਹਿਬ ਕੇ ਸੰਪਰਕ ਮੇ ਪੱਚੀਸ ਵਰਸ਼’ ਸਫ਼ਾ 83-84
Comments
Post a Comment