ਔਰਤ ਦਿਵਸ ਨੂੰ ਸਮਰਪਿਤ

*ਔਰਤ ਦਿਵਸ ਨੂੰ ਸਮਰਪਿਤ*


ਜਿਹੜੀ ਕੌਮ ਔਰਤ ਦਾ ਸਤਿਕਾਰ ਨਹੀਂ ਕਰਦੀ ਉਹ ਬਹੁਤ ਛੇਤੀ ਬਰਬਾਦ ਹੋ ਜਾਂਦੀ ਹੈ।
                                                                                                                     "ਨੈਪੋਲੀਅਨ ਬੋਨਾਪਾਰਟ"

ਸਾਲ 1908 ਵਿੱਚ ਤਕਰੀਬਨ 1500 ਔਰਤਾਂ ਨੇ ਇਕੱਠਿਆਂ ਹੋ ਕੇ ਸੜਕਾਂ ਉੱਤੇ ਰੋਸ ਮਾਰਚ ਕੱਢਿਆ ਤੇ ਨੌਕਰੀ ਵਿੱਚ ਸਮਾਂ ਘੰਟੇ ਘੱਟ ਕਰਨ ਤੇ ਤਨਖਾਹ ਵਾਧੇ ਦੇ ਨਾਲ ਨਾਲ ਵੋਟ ਪਾਉਣ ਦਾ ਅਧਿਕਾਰ ਦੇਣ ਦੀ ਮੰਗ ਰੱਖੀ ਗਈ ਸੀ। ਉਸ ਟਾਈਮ ਉਹਨਾਂ ਤੋਂ 10 ਤੋਂ 12 ਘੰਟੇ ਕੰਮ ਲਿਆ ਜਾਂਦਾ ਸੀ। ਇਹ ਰੋਸ ਮਾਰਚ ਕਾਫੀ ਦਿਨਾਂ ਤੱਕ ਚੱਲਦੇ ਰਹੇ ਤਾਂ ਬਾਅਦ ਵਿੱਚ ਕੰਮ ਕਰਨ ਦਾ ਸਮਾਂ ਕੁੱਝ ਘਟਾ ਦਿੱਤਾ ਗਿਆ।ਤਕਰੀਬਨ ਇਕ ਸਾਲ ਬਾਅਦ "ਸੋਸ਼ਲਿਸ਼ਟ ਪਾਰਟੀ ਆਫ ਅਮਰੀਕਾ"ਨੇ ਇਸ ਦਿਨ ਨੂੰ ਪੈਹਲਾ ਰਾਸ਼ਟਰੀ ਔਰਤ ਦਿਵਸ ਹੋਣ ਦਾ ਐਲਾਨ ਕਰ ਦਿੱਤਾ। ਸਾਲ 1910 ਵਿੱਚ ਕੋਪੇਨਹੇਗਨ ਵਿਖੇ ਕੰਮਕਾਜੀ ਔਰਤਾਂ ਵਲੋਂ ਇੱਕ ਸੰਮੇਲਨ ਕੀਤਾ ਗਿਆ ਜਿਸ ਵਿੱਚ 8 ਮਾਰਚ ਨੂੰ *ਅੰਤਰਰਾਸ਼ਟਰੀ ਔਰਤ ਦਿਵਸ* ਮਨਾਉਣ ਦਾ ਸੁਝਾਅ ਦਿੱਤਾ ਗਿਆ।ਇਸ ਤੋਂ ਬਾਅਦ ਹੀ 8 ਮਾਰਚ ਨੂੰ ਦੁਨੀਆ ਭਰ ਵਿੱਚ *ਔਰਤ ਦਿਵਸ* ਮਨਾਉਣਾ ਸ਼ੁਰੂ ਕੀਤਾ ਗਿਆ।
ਸਾਲ 1975 ਵਿੱਚ ਇਸ ਦਿਨ ਨੂੰ *ਅੰਤਰਰਾਸ਼ਟਰੀ ਔਰਤ ਦਿਵਸ* ਦੇ ਰੂਪ ਵਿੱਚ ਮਾਨਤਾ ਮਿਲੀ। ਇਸ *ਅੰਤਰਰਾਸ਼ਟਰੀ ਔਰਤ ਦਿਵਸ* ਦੇ ਦਿਨ ਕ‌ਈ ਦੇਸ਼ਾਂ ਰੂਸ, ਬੇਲਾਰੂਸ, ਯੁਗਾਂਡਾ, ਕੰਬੋਡੀਆ ਤੇ ਕਿਊਬਾ, ਅਫ਼ਗ਼ਾਨਿਸਤਾਨ, ਤੇ ਵਿਅਤਨਾਮ ਵਿੱਚ ਔਰਤਾਂ ਨੂੰ ਛੁੱਟੀ ਦਿੱਤੀ ਜਾਂਦੀ ਹੈ।
    
                            ਬਲਵਿੰਦਰ ਸਿੰਘ 

                   

Comments

Contact Form

Name

Email *

Message *