ਉਹ ਲਿਖਦੀ ਹੈ
ਉਹ ਕੀ ਦਰਦਨਾਕ
ਲਿਖਦੀ ਹੈ
ਉਸਦੀ ਖ਼ਾਮੋਸ਼ੀ ਭੀ ਚੀਕਦੀ ਹੈ
ਉਹ ਖੁਸ਼ ਤਾਂ ਨਹੀਂ
ਰਹਿੰਦੀ ਪਰ
ਹੰਜੂਆਂ ਚ ਜੀਉਣਾ
ਸਿਖਾ ਦਿੰਦੀ ਹੈ
ਪਰੇਸ਼ਾਨ ਹੈ ਰਿਸ਼ਤਿਆ
ਤੋਂ ਆਪਣੇ
ਪਰ ਕਿਸੇ ਸ਼ਾਇਰ ਵਰਗੀ
ਦਿਸਦੀ ਹੈ
ਕਿਉ ਕਹੇ ਕੀ ਹਾਲ ਖ਼ਰਾਬ ਹੈ
ਗ਼ਜ਼ਲ ਇਸ਼ਕ ਦੀ ਤਾਂ ਲਿਖਦੀ ਹੈ
ਅਜੀ ਅੰਦਰ ਝਾਕ ਕੇ
ਤਾਂ ਦੇਖੋ
ਕਿਸ ਦਰਦ-ਏ-ਗਾਮ ਵਿਚ ਉਹ ਲਿਖਦੀ ਹੈ
ਆਪਣੇ ਸੁਪਨਿਆਂ ਦਾ ਗਲਾ ਘੁੱਟ ਕੇ
ਹੱਥਾਂ ਵਿਚ ਹਾਸੇ ਉਹ
ਰੱਖਦੀ ਹੈ
ਚੀਕਾਂ ਨੂੰ ਖ਼ਾਮੋਸ਼ੀ ਵਿਚ ਡੁਬਾ ਕੇ
ਬੇਹਿਸਾਬ ਅਤੇ ਬੇਖ਼ੌਫ਼
ਉਹ ਲਖਦੀ ਹੈ।
Balwinder Singh
baginotes.blogspot.com
29 May 2020

Comments
Post a Comment