ਮਹਾਨ ਸਿੰਕਦਰ Alexander The Great in Punjabi Introduction

ਮੈਂ ਸ਼ੇਰਾਂ ਦੀ ਉਸ ਫੌਜ ਤੋਂ ਕਦੀ ਨਹੀਂ ਡਰਦਾ,ਜਿਸਦੀ ਅਗਵਾਈ ਭੇੜੀਆ ਕਰ ਰਿਹਾ ਹੋਵੇ,ਬਲਕਿ ਮੈਂ ਭੇੜੀਆਂ ਦੀ ਉਸ ਫੌਜ ਤੋ ਡਰਦਾ ਹਾਂ ਜਿਸ ਦੀ ਅਗਵਾਈ ਸ਼ੇਰ ਕਰਦਾ ਹੋਵੇ:-  ਮਹਾਨ ਸਿਕੰਦਰ


Alexander The Great 




 21-7-0356 ਬੀ ਸੀ ਮਹਾਨ ਸਿੰਕਦਰ ਦਾ ਜਨਮ।

ਮਹਾਨ ਸਿੰਕਦਰ :ਦੁਨੀਆ ਦਾ ਪਹਿਲਾ ਵਿਅਕਤੀ ਜਿਸ ਨੇ ਆਪਣੀਆਂ ਪ੍ਰਾਪਤੀਆਂ ਨਾਲ ਆਪਣੇ ਨਾਂ ਨਾਲ 'ਮਹਾਨ' ਸ਼ਬਦ ਦਾ ਖਿਤਾਬ ਹਾਸਲ ਕੀਤਾ।ਸਿੰਕਦਰ ਦੇ ਜਮਾਨੇ ਵਿਚ ਜਿਹੜਾ ਵੀ ਜਿੱਤਦਾ ਸੀ ਉਸਨੂੰ ਸਿੰਕਦਰ ਕਿਹਾ ਜਾਂਦਾ ਸੀ।ਉਹ ਸੰਸਾਰ ਦੇ ਪਹਿਲੇ ਦਸ ਜਰਨੈਲਾਂ ਵਿਚੋਂ ਤੀਜੇ ਨੰਬਰ ਤੇ ਆਉਦਾ ਹੈ।ਉਸਦਾ ਜਨਮ ਯੂਨਾਨ ਦੀ ਇਕ ਰਿਆਸਤ ਮਕਦੂਨੀਆ ਦੇ ਰਾਜੇ ਫਿਲਪ ਦੇ ਘਰ ਹੋਇਆ।ਇਸਦੇ ਪਿਤਾ ਨੇ ਕਿਹਾ,"ਪੁੱਤਰ ਮੇਰਾ ਰਾਜ ਤੇਰੇ ਲਈ ਸੌੜਾ ਹੈ,ਤੂੰ ਆਪਣੇ ਮੇਚ ਦੀ ਸਲਤਨਤ ਲੱਭ।" ਫਿਲਪ ਦਾ ਸਿੰਕਦਰ ਦੀ ਭੈਣ ਦੇ ਵਿਆਹ ਵਿਚ ਦਰਬਾਰੀ ਨੇ ਧੋਖੇ ਨਾਲ ਕਤਲ ਕਰ ਦਿਤਾ।ਪਿਤਾ ਦੀ ਮੌਤ ਤੋਂ ਬਾਅਦ ਉਸਦੀ ਬਹਾਦਰੀ ਦੇ ਰੰਗ ਪ੍ਰਗਟ ਹੋਏ।19 ਸਾਲ ਦੀ ਉਮਰ ਵਿਚ ਸੰਸਾਰ ਜਿਤਣ ਦੇ ਸੁਪਨੇ ਨੂੰ ਸੱਚ ਕਰਨ ਲਈ ਤੁਰ ਪਿਆ।ਉਸ ਨੇ ਤੇਰਾਂ ਸਾਲਾਂ ਵਿਚ 48,60,000 ਕਿਲੋਮੀਟਰ ਇਲਾਕਾ ਜਿਤਿਆ।ਜਿਸ ਇਲਾਕੇ ਬਾਰੇ ਸੋਚਦਾ ਉਸਨੂੰ ਜਿੱਤ ਲੈਂਦਾ।30 ਸਾਲ ਤਕ ਦੀ ਉਮਰ ਤਕ ਉਸਨੇ ਵੱਡਾ ਸਾਮਰਾਜ ਕਾਇਮ ਕਰ ਲਿਆ ਜੋ ਯੂਨਾਨ ਤੋਂ ਲੈ ਕੇ ਮਿਸਰ ਅਤੇ ਪੰਜਾਬ ਤਕ ਫੈਲਿਆ ਹੋਇਆ ਸੀ।ਉਸ ਵਿਚ ਜਵਾਨੀ ਵਾਲੇ ਔਗਣ ਨਹੀਂ ਸਨ ਸਗੋਂ ਉਹ ਯੋਧੇ ਵਾਲੇ ਗੁਣਾਂ ਕਰਕੇ ਹਰਮਨ ਪਿਆਰਾ ਸੀ।ਉਸਨੇ ਹਾਰੇ ਰਾਜਿਆਂ ਤੇ ਵਿਧਵਾ ਮਹਾਰਾਣੀਆਂ ਦਾ ਪੂਰਾ ਸਤਿਕਾਰ ਕੀਤਾ।ਇਕ ਲੜਾਈ ਵਿਚ ਰਾਜੇ ਦੇ ਮਾਰੇ ਜਾਣ ਤੋਂ ਬਾਅਦ ਉਸਦੀ ਵਿਧਵਾ ਨੇ ਆਪਣੀ ਮਰਜੀ ਨਾਲ ਸਿੰਕਦਰ ਨਾਲ ਵਿਆਹ ਕਰਵਾ ਲਿਆ।ਉਹ ਕਿਹਾ ਕਰਦਾ ਸੀ,"ਅਸਮਾਨ ਵਿਚ ਦੋ ਸੂਰਜ ਨਹੀਂ ਹੋ ਸਕਦੇ,ਧਰਤੀ ਤੇ ਦੋ ਬਾਦਸ਼ਾਹ ਕਿਵੇਂ ਹੋ ਸਕਦੇ ਹਨ।" ਉਸਨੇ ਮੰਨਿਆ, "ਮੈਂ ਧਰਤੀਆਂ ਜਿੱਤਦਾ ਰਿਹਾ,ਲੋੜ ਗਿਆਨ ਦਾ ਸੰਸਾਰ ਜਿੱਤਣ ਦੀ ਸੀ।" ਉਸਨੇ ਅਨੁਸਾਰ ਗਰਮੀ ਅਤੇ ਸਰਦੀ,ਭੁੱਖ ਅਤੇ ਪਿਆਸ,ਅਨੇਕਾਂ ਤੇ ਥਕਾਵਟ ਮਹਿਸੂਸ ਕਰਨ ਵਾਲੇ ਨੂੰ ਹਰਾਇਆ ਨਹੀਂ ਜਾ ਸਕਦਾ।ਉਸਨੇ 35 ਨਵੇਂ ਸ਼ਹਿਰ ਵਸਾਏ ਅਤੇ ਹਰ ਥਾਂ ਤੇ ਆਪਣਾ ਪ੍ਰਭਾਵ ਛਡਿਆ।ਸਿੰਕਦਰ ਨੇ ਆਪਣੇ ਪਿਤਾ ਦਾ ਸੁਪਨਾ ਏਸ਼ੀਆ ਨੂੰ ਜਿੱਤਣ ਦਾ ਪੂਰਾ ਕੀਤਾ।ਉਸਦੇ ਘੋੜੇ ਦਾ ਨਾਂ ਜਿਹਲਮ ਸੀ ਜਿਸ ਦੇ ਮਰਨ ਤੇ ਸਿੰਕਦਰ ਨੇ ਭਾਰਤ ਦੇ ਇਕ ਦਰਿਆ ਦਾ ਨਾਂ ਜਿਹਲਮ ਰੱਖ ਦਿਤਾ।ਉਹ ਇਕ ਵੀ ਲੜਾਈ ਨਹੀਂ ਹਾਰਿਆ ਤੇ ਉਸ ਕੋਲ ਦਸ ਹਜ਼ਾਰ ਘੋੜ ਸਵਾਰ ਸਨ।ਹੈਪਹੇਸਟੀਅਨ ਤੇ ਕਰੈਟਰਸ ਸਿੰਕਦਰ ਦੇ ਬੇਹਦ ਪਿਆਰੇ ਦੋਸਤ ਸਨ।ਇਕ ਵਾਰ ਉਸਨੇ ਇਕ ਸਿੱਧੀ ਪਹਾੜੀ ਤੇ ਝੰਡਾ ਲਹਿਰਾਉਣ ਲਈ ਇਕ ਫੌਜੀ ਦੀ ਮੰਗ ਕੀਤੀ ਤਾਂ 300 ਫੌਜੀ ਆ ਗਏ।ਉਹ ਭਾਸ਼ਨ ਨਾਲ ਹੀ ਜਿੱਤ ਪੱਕੀ ਕਰ ਦਿੰਦਾ ਸੀ।ਜਦੋਂ ਉਹ ਤੁਰਿਆ ਸੀ ਉਸਦੇ ਸਿਰ ਕਰਜਾ ਸੀ ਪੰਜਾਹ ਮਹੀਨੇ ਬਾਅਦ ਉਸ ਕੋਲ ਸੰਸਾਰ ਦੇ ਖਜਾਨੇ ਸਨ।ਉਹ ਸੰਸਾਰ ਦਾ ਪਹਿਲਾ ਤੇ ਅੰਤਲਾ ਸੀ ਜਿਸਨੇ ਸੰਸਾਰ ਜਿਤਣ ਦਾ ਸੁਪਨਾ ਵੇਖਿਆ ਅਤੇ ਉਪਰਾਲਾ ਵੀ ਕੀਤਾ।ਭਾਰਤ ਦੀ ਲੜਾਈ ਵਿਚ ਸਿੰਕਦਰ ਨੇ ਪੋਰਸ ਨੂੰ ਪੁਛਿਆ ਕਿ ਤੂੰ ਕੀ ਸੋਚ ਕੇ ਮੇਰੇ ਖਿਲਾਫ ਡਟਿਆ ਸੀ ? ਉਸਨੇ ਕਿਹਾ,"ਮੈਂ ਮੰਨਦਾ ਹਾਂ ਤੂੰ ਬਹਾਦਰ ਹੈ ਪਰ ਮੈਂ ਵੀ ਬਹਾਦਰ ਹਾਂ।" ਫਿਰ ਸਿੰਕਦਰ ਨੇ ਕਿਹਾ," ਤੇਰੇ ਨਾਲ ਕੀ ਸਲੂਕ ਕੀਤਾ ਜਾਵੇ ? ਪੋਰਸ ਨੇ ਜਵਾਬ ਦਿਤਾ," ਜੋ ਇਕ ਬਾਦਸ਼ਾਹ ਨਾਲ ਕੀਤਾ ਜਾਣਾ ਚਾਹਿਦਾ।"ਸਿੰਕਦਰ ਨੇ ਉਸਦੀ ਬਾਦਸ਼ਾਹੀ ਹੀ ਨਹੀਂ ਮੋੜੀ ਸਗੋਂ ਹੋਰ ਇਲਾਕੇ ਵੀ ਦੇ ਦਿਤੇ।ਡੇਰੀਅਸ ਨਾਂ ਦਾ ਬਾਦਸ਼ਾਹ ਵੀ ਸਿੰਕਦਰ ਨਾਲ ਲੜਿਆ ਸੀ ਤੇ ਉਸਨੇ ਸਿੰਕਦਰ ਨੂੰ ਏਸ਼ੀਆ ਆਪਸ ਵਿਚ ਅੱਧਾ ਅੱਧਾ ਵੰਡਣ ਦਾ ਸੁਝਾਅ ਦਿੰਦਿਆ ਕਿਹਾ "ਜੇ ਮੈਂ ਸਿੰਕਦਰ ਹੁੰਦਾ ਤਾਂ ਮੰਨ ਜਾਂਦਾ।" ਸਿੰਕਦਰ ਨੇ ਕਿਹਾ "ਜੇ ਮੈਂ ਡੇਰੀਅਸ ਹੁੰਦਾ ਤਾਂ ਮੈਂ ਵੀ ਮੰਨ ਜਾਂਦਾ ਪਰ ਮੈਂ ਕੀ ਕਰਾਂ ਮੈਂ ਡੇਰੀਅਸ ਨਹੀਂ,ਸਿੰਕਦਰ ਹਾਂ।" ਸੰਸਾਰ ਦੇ ਬਾਦਸ਼ਾਹਾਂ ਵਿਚੋਂ ਸਭ ਤੋਂ ਘਟ ਦੋਸ਼ ਸਿੰਕਦਰ ਦੇ ਚਰਿੱਤਰ ਤੇ ਲਗਦੇ ਹਨ।ਆਪਣੀ ਮਾਂ ਦਾ ਉਹ ਬਹੁਤ ਸਤਿਕਾਰ ਕਰਦਾ ਸੀ ਤੇ ਉਸਨੂੰ ਹਰ ਮੁਹਿੰਮ ਬਾਰੇ ਖਤ ਰਾਂਹੀ ਦਸਦਾ ਰਹਿੰਦਾ।ਜਦ ਉਸਨੂੰ ਪਤਾ ਲੱਗਾ ਕਿ ਮੇਰੇ ਬਚਣ ਦੀ ਸੰਭਾਵਨਾ ਨਹੀਂ ਤਾਂ ਉਸਨੇ ਲਿਖ ਕੇ ਕਹਿਆ ਮੇਰੇ ਮਰਨ ਤੋਂ ਬਾਅਦ ਤਿੰਨ ਕੰਮ ਜਰੂਰ ਕੀਤੇ ਜਾਣ।1 ਮੇਰੀ ਅਰਥੀ ਨੂੰ ਮੇਰੇ ਹਕੀਮ ਹੀ ਚੁੱਕਣ ਤਾਂ ਕਿ ਸੰਸਾਰ ਨੂੰ ਪਤਾ ਲੱਗੇ ਕਿ ਸੰਸਾਰ ਤੋਂ ਜਾਣ ਵਾਲੇ ਭਾਵ ਮੌਤ ਤੋਂ ਕੋਈ ਨਹੀ ਬਚਾ ਸਕਦਾ। 2 ਮੇਰੇ ਕਬਰਸਤਾਨ ਤਕ ਦੇ ਰਾਹ ਵਿਚ ਸਾਰੇ ਹੀਰੇ ਮੋਤੀ ਖਿਲਾਰ ਦਿਤੇ ਜਾਣ ਤਾਂ ਜੋ ਹਰ ਕੋਈ ਜਾਣ ਜਾਵੇ ਕਿ ਸਭ ਖਜਾਨੇ ਇਥੇ ਹੀ ਰਹਿ ਜਾਣਗੇ।3 ਮੇਰੀ ਅਰਥੀ ਵਿਚੋਂ ਮੇਰੇ ਹੱਥ ਬਾਹਰ ਕੱਢ ਕੇ ਰੱਖੇ ਜਾਣ ਤਾਂ ਕਿ ਸੰਸਾਰ ਨੂੰ ਦਸ ਸਕਾਂ ਕਿ ਜਿਸਨੇ ਦੁਨੀਆ ਜਿੱਤ ਲਈ ਸੀ,ਦੁਨੀਆ ਤੋ ਜਾਣ ਵੇਲੇ ਉਸਦੇ ਦੋਵੇਂ ਹੱਥ ਖਾਲੀ ਸਨ।ਸਿੰਕਦਰ ਲਈ ਹਰੇਕ ਦਿਨ ਇਕ ਨਵੀਂ ਮੁਹਿੰਮ ਹੁੰਦਾ ਸੀ।ਉਸ ਨੇ ਕਦੇ ਹਾਰ ਸ਼ਬਦ ਨਹੀਂ ਸੁਣਿਆ ਸੀ ਪਰ ਉਸਨੂੰ ਮੌਤ ਨੇ ਛੋਟੀ ਉਮਰ 32 ਸਾਲ ਵਿਚ ਜਿੱਤ ਲਿਆ।ਬੇਸ਼ਕ ਉਸਦੇ ਕਾਰਨਾਮੇ ਮਿਟ ਗਏ ਪਰ ਉਸਦਾ ਨਾਂ ਹੋਰ ਗੂੜਾ ਹੁੰਦਾ ਗਿਆ ਤੇ ਅਜ ਇਕ ਕਰੌੜ ਨਾਲੋਂ ਵਧ ਲੋਕਾਂ ਦਾ ਨਾਂ ਸਿੰਕਦਰ ਹੈ!

                                                                                               baginotes.blogspot.com
                                                                                              21 July 2019 on his Birthday                                                                                                     

Comments

Contact Form

Name

Email *

Message *