Best Punjabi Quotes (ਪੰਜਾਬੀ ਹਵਾਲੇ)
Best Punjabi Quotes (ਪੰਜਾਬੀ ਹਵਾਲੇ)
ਵਿਦਵਾਨ ਨਾਲ ਬਹਿਸ ਨਹੀਂ ਕੀਤੀ ਜਾ ਸਕਦੀ , ਉਸਨੂੰ ਸੁਣਿਆ ਹੀ ਜਾ ਸਕਦਾ ਹੈ।
ਸਿਅਣੇ ਸਹਿਮਤ ਹੁੰਦੇ ਹਨ , ਮੂਰਖ ਬਹਿਸ ਕਰਦੇ ਹਨ।
ਸੱਚ ਭਾਵੇਂ ਕੌੜਾ ਹੋਵੇ ਪਰ ਲਾਭਕਾਰੀ ਹੁੰਦਾ ਹੈ।
ਯੁੱਧ ਵਿੱਚ ਇਕ ਗ਼ਲਤੀ , ਦੋ ਵਾਰੀ ਗਲਤੀ ਕਰਨ ਦਾ ਮੌਕਾ ਨਹੀਂ ਦਿੰਦੀ।
ਰੱਬ ਮੈਨੂੰ ਮਾਫ਼ ਹੀ ਕਰੇਗਾ , ਕਿਉਂਕਿ ਮੈਨੂੰ ਰੱਬ ਦੇ ਸੁਭਾਅ ਦਾ ਪਤਾ ਹੈ।
ਸ਼ਾਇਰ ਆਦਤਨ ਬਾਗ਼ੀ ਹੁੰਦੇ ਹਨ।
ਧਰਮ ਨੇ ਅਮੀਰਾਂ ਨੂੰ ਗਰੀਬਾਂ ਦੇ ਹੱਥੋਂ, ਕਤਲ ਹੋਣ ਤੋਂ ਬਚਾਈ ਰੱਖਿਆ ਹੈ।
ਇਤਿਹਾਸ ਸਦਾ ਜੇਤੂ ਲਿਖਦੇ ਹਨ ਅਤੇ ਆਪਣੇ ਦ੍ਰਿਸ਼ਟੀਕੋਣ ਤੋਂ ਲਿਖਦੇ ਹਨ।
ਹਰੇਕ ਮਹਾਨ ਘਟਨਾ ਨਵੀਂ ਸ਼ਬਦਾਵਲੀ ਸਿਰਜਦੀ ਹੈ।
ਜਿਸ ਵੀ ਚੀਜ਼ ਦਾ ਬਦਲ ਹੋਵੇ , ਉਹ ਮਹਾਨ ਨਹੀਂ ਹੁੰਦੀ।
ਟਿੱਬਿਆਂ ਦੀ ਰੇਤ ਨੂੰ ਉਡਾਉਂਦੀ ਹਵਾ , ਟਿੱਬਿਆਂ ਨੂੰ ਹੋਰ ਵੀ ਵਿਸ਼ਾਲ ਕਰ ਦਿੰਦੀ ਹੈ।
ਨਾਸਤਿਕ ਭਾਵੇ ਰੱਬ ਨੂੰ ਨਾ ਮੰਨਦੇ ਹੋਣ ਪਰ ਉਸਦੇ ਨਾਂ ਅਤੇ ਉਸ ਦੀ ਮਾਨਤਾ ਤੋਂ ਉਹ ਵੀ ਜਾਣੂ ਹੁੰਦੇ ਹਨ।
Comments
Post a Comment