Mortgage collection from poor people and gifts of debt forgiveness to the rich in Punjabi (ਗਰੀਬ ਲੋਕਾਂ ਤੋਂ ਜਾਨਲੇਵਾ ਵਸੂਲੀ ਅਤੇ ਅਮੀਰਾਂ ਨੂੰ ਕਰਜ਼ੇ ਮੁਆਫ਼ੀ ਦੇ ਤੋਹਫ਼ੇ)

ਗਰੀਬ ਲੋਕਾਂ ਤੋਂ ਜਾਨਲੇਵਾ ਵਸੂਲੀ ਅਤੇ ਅਮੀਰਾਂ ਨੂੰ ਕਰਜ਼ੇ ਮੁਆਫ਼ੀ ਦੇ ਤੋਹਫ਼ੇ

baginotes.blogspot.com

"ਮੇਰੇ ਉੱਪਰ ਕਰਜ਼ੇ ਦੇ ਭਾਰੀ ਬੋਝ ਕਾਰਨ ਮੈਂ ਖੁਦਕੁਸ਼ੀ ਕਰ ਰਿਹਾ ਹਾਂ। ਕੀੜੇ ਦੇ ਕਾਰਨ, ਮੇਰੀ ਕਪਾਹ ਦੀ ਫ਼ਸਲ ਖੇਤਰ ਵਿੱਚ ਬਰਬਾਦ ਹੋ ਗਈ ਸੀ। ਮੇਰੀ ਮੌਤ ਦੇ ਲਈ ਨਰਿੰਦਰ ਮੋਦੀ ਜ਼ਿੰਮੇਵਾਰ ਹਨ।ਮਹਾਂਰਾਸ਼ਟਰ ਦੇ ਯਵਜਮਲ ਜ਼ਿਲੇ ਦੇ ਕਿਸਾਨ ਸ਼ੰਕਰ ਭਉਰਾ ਚਨੇਵੇ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਇਹ ਚਿੱਠੀਆਂ ਲਿਖੀਆਂ ਸਨ। ਮਹਾਂਰਾਸ਼ਟਰ ਦੇ ਯਵਜਮਲ ਜ਼ਿਲੇ ਦੇ ਕਿਸਾਨ ਸ਼ੰਕਰ ਭਉਰਾ ਚਨੇਵੇ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਇਹ ਪੰਕਤੀਆਂ ਚਿੱਠੀ ਵਿੱਚ ਲਿਖੀਆਂ ਸਨ।ਹਰ ਸਾਲ ਲੱਖਾਂ ਕਿਸਾਨ ਦੇਸ਼ ਵਿਚ ਆਤਮ ਹੱਤਿਆ ਕਰਦੇ ਹਨ, ਜਿਸਦਾ ਇੱਕ ਪ੍ਰਮੁੱਖ ਕਾਰਨ ਬੈਂਕਾਂ ਅਤੇ ਵਿਆਜ਼ਖੋਰਾਂ ਦੇ ਅਦਾਇਗੀ ਨਾ  ਕਰ ਪੋਣਾ ਹੈ। ਮਜ਼ਦੂਰਾਂ ਦੀ ਭਾਰੀ ਗਿਣਤੀ ਕਰਜ਼ੇ ਹੇਠ ਦੱਬੀ ਪਈ ਹੈ ਅਤੇ ਇਸਦੀ ਵੱਡੀ ਕੀਮਤ ਅਦਾ ਕਰਦੀ ਹੈ। ਕਿਸੇ ਕਾਰਖ਼ਾਨੇ ਦੇ ਬਾਹਰ ਵਿਆਜ਼ਖੋਰਾਂ ਦੇ ਬੰਦੇ ਘੁੰਮਦੇ ਰਹਿੰਦੇ ਹਨ ਤਾਂ ਜੋ ਮਜ਼ਦੂਰ ਪੈਸੇ ਲੈ ਕੇ ਨਿਕਲਣ ਅਤੇ ਊਨਾ ਉਨ੍ਹਾਂ ਤੋਂ ਵਸੂਲੀ ਕੀਤੀ ਜਾਵੇ। ਜ਼ਿਆਦਾਤਰ ਗਰੀਬਾਂ ਨੂੰ ਬੈਂਕਾਂ ਤੋਂ ਕਰਜ਼ੇ ਦੀ ਸੁਵਿਧਾ ਨਹੀਂ ਮਿਲ ਪਉਂਦੀ ਅਤੇ ਉਹ ਮੋਟਾ ਵਿਆਜ਼ ਲੈਣ ਵਾਲਿਆਂ ਕੋਲ ਜਾ ਫਸਦੇ ਹਨ। ਜਿਨ੍ਹਾਂ ਨੂੰ ਕਿਸੇ ਤਰ੍ਹਾਂ ਬੈਂਕ ਤੋਂ ਕਰਜ਼ਾ ਮਿਲ ਵੀ ਜਾਂਦਾ , ਉਹ ਜੇ ਸਮੇਂ ਤੇ ਕਰਜ਼ਾ ਨਾ ਚੁਕਾ ਪੌਣ ਤਾਂ ਜ਼ਬਰੀ ਕੁਰਕੀ ਤੋਂ ਲੈ ਕੇ ਗ੍ਰਿਫ਼ਤਾਰੀ ਤੱਕ ਹੋ ਜਾਂਦੀ ਹੈ।ਦੂਸਰੇ ਪਾਸੇ ਅਮੀਰਾਂ ਨੂੰ ਨਾ ਸਿਰਫ਼ ਬੈਂਕਾਂ ਤੋਂ ਸਸਤੀ ਦਰਾਂ ਤੇ ਹਜ਼ਾਰਾਂ ਕਰੋੜ ਦਾ ਕਰਜ਼ਾ ਮਿਲ ਜਾਂਦਾ ਹੈ, ਬਲਕਿ ਇਸਦਾ ਭਾਰੀ ਹਿੱਸਾ ਉਹ ਚੁਕੋਦੇ ਵੀ ਨਹੀਂ ਅਤੇ ਇਸ ਨੂੰ ਡਕਾਰ ਜਾਂਦੇ ਨੇ।ਇਹੋ ਜਿਹੇ ਬੜ੍ਹੇ ਕਰਜ਼ ਖੋਰਾਂ ਦੇ ਖਿ ਲਾਫ ਸਰਕਾਰ ਵੀ ਕੋਈ ਕਰਵਾਈ ਨਹੀਂ ਕਰਦੀ, ਉਲਟਾ ਕਰਜ਼ ਮਾਫ਼ ਕਰ ਦਿੱਤੇ ਜਾਂਦੇ ਹਨ।

ਹਾਲ ਵਿਚ ਹੀ ਰਿਜ਼ਰਵ ਬੈਂਕ ਨੇ ਖ਼ੁਲਾਸਾ ਕੀਤਾ ਕਿ ਪਿੱਛਲੇ ਚਾਰ ਸਾਲਾਂ ਵਿਚ 21 ਸਰਕਾਰੀ ਬੈਂਕਾਂ ਨੇ 3 ਲੱਖ 16 ਹਾਜ਼ਰ ਕਰੋੜ ਰੁਪਏ ਦੇ ਕਰਜ਼ ਮਾਫ਼ ਕੀਤੇ ਹਨ।ਤੁਸੀਂ ਸੋਚ ਰਹੇ ਹੋਵੋ ਗੇ ਨਾ ਤਾਂ ਤੁਹਾਡਾ ਕਰਜ਼ ਮਾਫ਼ ਹੋਇਆ ਨਾ ਹੀ ਤੁਸੀਂ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਕਰਜ਼ ਮਾਫ਼ੀ ਬਾਰੇ ਸੁਣਿਆ, ਤਾਂ ਫਿਰ ਇਹ ਕਰਜ਼ ਮਾਫ਼ ਕਿਸ ਦੇ ਹੋਏ। ਇਹ ਮੇਰੇ - ਤੁਹਾਡੇ ਵਰਗੇ ਲੋਕਾਂ ਦੇ ਛੋਟੇ ਮੋਟੇ ਕਰਜ਼ ਨਹੀਂ ਹਨ, ਬਲਕਿ ਦੇਸ਼ ਦੇ ਨਾਮੀ ਗਰਾਮੀ ਪੂੰਜੀਪਤੀਆਂ ਅਤੇ ਕੋਪਰੇਟਿਵ ਘਰਾਣਿਆਂ ਦਾ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ ਹੈ, ਜਿਸਨੂੰ ਪੂੰਜੀਪਤੀ ਕਾਰਖਾਨਾ ਲੱਗੋਣ ਦੇ ਨਾਮ ਤੇ ਲੈਂਦੇ ਹਨ ਅਤੇ ਬਾਅਦ ਵਿੱਚ ਕਰੋੜਾਂ ਦਾ ਮੁਨਾਫ਼ਾ ਕਮਾਉਣ ਦੇ ਬਾਅਦ ਵੀ ਆਪਣੇ ਆਪ ਨੂੰ ਦਿਵਾਲੀਆ ਗੋਸ਼ਿਤ ਕਰ ਦਿੰਦੇ ਹਨ। ਨੀਰਵ ਮੋਦੀ, ਵਿਜੈ ਮਲਾਇਆ , ਮੇਹਲੂ ਚੌਕਸੀ ਵਰਗਿਆਂ ਦਾ ਨਾਮ ਤੁਸੀਂ ਸੁਣਿਆ ਹੀ ਹੋਵੇਗਾ, ਜੋ ਬੈਂਕਾਂ ਦਾ ਹਜ਼ਾਰਾਂ ਕਰੋੜ ਖਾ ਗਏ ਅਤੇ ਹੁਣ ਭਾਜਪਾ ਸਰਕਾਰ ਦੀ ਮੇਹਰਬਾਨੀ ਨਾਲ ਵਿ ਦੇਸ਼ਾਂ ਵਿੱਚ ਅਯਾਸ਼ੀ ਕਰ ਰਹੇ ਨੇ। ਪਰ ਅਸਲੀ ਖਿਲਾੜੀ ਤਾਂ ਅਡਾਨੀ ਅੰਬਾਨੀ ਵਰਗੇ ਵੱਡੇ ਪੂੰਜੀਪਤੀ ਨੇ, ਜਿਨ੍ਹਾਂ ਲਈ ਸਾਰੇ ਮੰਤਰੀ ਇੱਕ ਲੱਤ ਤੇ ਖੜੇ ਹੋਕੇ ਕੰਮ ਕਰਦੇ ਹਨ।

3 ਲੱਖ 16 ਹਾਜ਼ਰ ਕਿੰਨੀ ਵੱਡੀ ਰਕਮ ਹੈ, ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਈਆ ਜਾ ਸਕਦਾ ਹੈ ਕਿ ਇਹ ਰਕਮ 2018-19 ਦੇ ਬਜਟ ਚ ਸਿਹਤ , ਸਿੱਖਿਆ ਅਤੇ ਸਮਾਜਿਕ ਸੁਰੱਖਿਆ ਲਈ ਦਿੱਤੀ ਗਈ ਰਕਮ ਦੀ ਦੁਗਣੀ ਹੈ। ਮਤਲਬ ਸਰਕਾਰ ਸਿਹਤ ਸੇਵਾਵਾਂ, ਸਿੱਖਿਆ, ਪੈਨਸ਼ਨ, ਈ ਏਸ ਆਈ ਆਦਿ ਉੱਪਰ ਕੁੱਲ ਜਿਨ੍ਹਾਂ ਖ਼ਰਚ ਕਰਨ ਦਾ ਦਾਅਵਾ ਕਰ ਰਹੀ ਹੈ, ਉਸਦਾ ਦੁਗਣਾ ਪੈਸਾ ਕੁੱਝ ਪੂੰਜੀਪਤੀ 4 ਸਾਲ ਵਿੱਚ ਖਾ ਗਏ। ਜ਼ਰਾ ਸੋਚੋ ਬੈਂਕਾਂ ਕੋਲ ਇਹ ਪੈਸਾ ਕਿਥੋਂ ਆਇਆ ? ਕਿ ਬੈਂਕਾਂ ਕੋਲ ਨੋਟ ਛਾਪਣ ਦੀ ਮਸ਼ੀਨ ਹੈ ਕਿ ਜਿੰਨਾ ਮਰਜ਼ੀ ਛਾਪੋ ਅਤੇ ਪੂੰਜੀਪਤੀਆਂ ਨੂੰ ਵੰਡ ਦੋ ? ਨਹੀਂ । ਅਸੀਂ - ਤੁਸੀਂ ਦਿਨ ਰਾਤ ਕੜ੍ਹੀ ਮਿਹਨਤ ਕਰ ਕੇ ਪਾਈ -ਪਾਈ ਜੋੜ੍ਹ ਕੇ ਬੈਂਕਾਂ ਵਿੱਚ ਪੈਸਾ ਜਮ੍ਹਾ ਕਰਵੋਨੇ ਹਾਂ, ਇਹ ਉਹੀ ਪੈਸਾ ਹੈ, ਇਹ ਉਹੀ ਪੈਸਾ ਹੈ ਜਿਸਨੂੰ ਬੈਂਕ ਲੋਨ ਦੇ ਨਾਮ ਤੇ ਪੂੰਜੀਪਤੀਆਂ ਨੂੰ ਖੈਰਾਤ ਦੇ ਰੂਪ ਵਿਚ ਵੰਡ ਰਹੇ ਨੇ। ਸਾਡੇ ਹੀ ਜਾਮਾਂ ਕੀਤੇ ਪੈਸੇ ਵਿੱਚੋ ਸਾਨੂੰ ਛੋਟਾ ਜਿਹਾ ਕਰਜ਼ ਵੀ ਨਹੀਂ ਮਿਲਦਾ। ਅੰਕੜਿਆਂ ਦੇ ਅਨੁਸਾਰ ਮਜ਼ਦੂਰ ਅਤੇ ਗਰੀਬ ਕਿਸਾਨਾਂ ਦੀ ਅਬਾਦੀ ਉੱਪਰ ਜੋ ਕਰਜ਼ ਹੈ ਉਹ ਗੈਰ-ਸੰਥਾਗਤ ਹੈ। ਮਤਲੱਬ, ਇਹ ਬਹੁਤ ਘੱਟ ਹੁੰਦਾ ਹੈ ਕਿ ਕਿਸੇ ਮਜ਼ਦੂਰ ਜਾਂ ਗਰੀਬ ਕਿਸਾਨ ਨੂੰ ਬੈਂਕ ਤੋਂ ਕਰਜ਼ਾ ਮਿਲ ਜਾਵੇ।ਕਰਜ਼ਿਆਂ ਲਈ, ਉਨ੍ਹਾਂ ਨੂੰ ਸਿਰਫ ਵਿਆਜ਼ਖੋਰਾਂ, ਦੁਕਾਨਦਾਰਾਂ, ਅਮੀਰ ਕਿਸਾਨਾਂ 'ਤੇ ਭਰੋਸਾ ਕਰਨਾ ਪੈਂਦਾ ਹੈ, ਜੋ ਉਨ੍ਹਾਂ ਤੋਂ ਬਹੁਤ ਜ਼ਿਆਦਾ ਵਿਆਜ਼ ਲੈਂਦੇ ਹਨ। ਜੇ ਬੈਂਕਾਂ ਤੋਂ ਕਰਜ਼ਾ ਮਿਲਦਾ ਵੀ ਹੈ, ਤਾਂ ਬੈਂਕ ਕਰਜ਼ੇ ਦੀ ਵਸੂਲੀ ਲਈ ਸਿਰ ਤੇ ਚੜ੍ਹੇ ਰਹਿੰਦੇ ਹਨ ਆਪਣਾ ਕਰਜ਼ਾ ਵਸੂਲਣ ਲਈ ਘਰ, ਜ਼ਮੀਨ ਆਦਿ ਦੀ ਨਿਲਾਮੀ ਤੱਕ ਕਰਵਾ ਦਿੰਦੇ ਹਨ। ਇੱਕ ਛੋਟੇ ਕਰਜ਼ੇ ਲਈ, ਗਰੀਬ ਵਿਅਕਤੀ ਨੂੰ ਬੈਂਕ ਕਰਮਚਾਰੀਆਂ ਦੁਆਰਾ ਬੇਇੱਜ਼ਤ ਹੋਣਾ ਪੈਂਦਾ ਹੈ। ਇਸ ਦਾ ਨਤੀਜਾ ਇਹ ਹੈ ਕਿ ਮਜ਼ਦੂਰਾਂ ਅਤੇ ਗਰੀਬ ਕਿਸਾਨਾਂ ਵਿਚ ਖ਼ੁਦਕੁਸ਼ੀ ਕਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ।  ਪਰ, ਕੀ ਬੈਂਕ ਸਰਮਾਏਦਾਰਾਂ ਨਾਲ ਅਜਿਹਾ ਕਰਦੇ ਹਨ? ਨਹੀਂ।  ਪੂੰਜੀਵਾਦੀ ਕਰਜ਼ ਦੀ ਰਾਸ਼ੀ ਤੋਂ ਕਮਾਈ ਮੁਨਾਫ਼ੇ ਦੀ ਰਕਮ ਹੜੱਪ ਕਰਨ ਤੋਂ ਬਾਅਦ ਬੈਂਕਾਂ ਤੋਂ "ਤਰਸ ਦੀ ਗੋਹਾਰ" ਲਗਾਉਂਦਾ ਹੈ। ਅਤੇ, ਇਸ ਬੇਚਾਰੇ ਪੂੰਜੀਵਾਦੀ ਨੂੰ ਦੇਖ ਕੇ, ਬੈਂਕਾਂ ਦੇ ਦਿਲ ਪਸੀਜ ਜਾਂਦੇ ਹਨ। ਬੈਂਕਾਂ ਨੇ ਤੁਰੰਤ "ਗੈਰ-ਪ੍ਰਾਪਤੀਯੋਗ ਕਰਜ਼ੇ" (ਐਨ.ਪੀ.ਏ.) ਦੀ ਸੂਚੀ ਵਿੱਚ ਉਸ ਦੇ ਕਰਜ਼ੇ ਨੂੰ ਪਾ ਦਿੰਦੇ ਹਨ। ਕਈ ਵਾਰ ਬੈਂਕਾਂ ਬਹੁਤ ਜਿਆਦਾ ਤਰਸ ਕਰ ਦਿੰਦੀਆਂ ਅਤੇ ਉਹ ਪੂੰਜੀਵਾਦ ਨੂੰ ਪਿਛਲੇ ਕਰਜ਼ ਵਾਪਿਸ ਕਰਨ ਲਈ ਹਜ਼ਾਰਾਂ ਕਰੋੜਾਂ ਦਾ ਕਰਜ਼ਾ ਦਿੰਦੇ ਹਨ! "ਮਦਦ" ਦੇ ਰੂਪ ਵਿੱਚ।

ਅੰਕੜੇ ਇਸ ਹਾਲਤ ਦੀ ਗਵਾਹੀ ਦੇ ਰਹੇ ਹਨ। ਅਪਰੈਲ 2014 ਤੋਂ ਅਪਰੈਲ 2018 ਤਕ, ਸਿਰਫ 44,900 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ ਅਤੇ 7 ਗੁਣਾ ਦੀ ਰਕਮ ਨੂੰ ਮੁਆਫ ਕਰ ਦਿੱਤਾ ਗਿਆ ਹੈ। 2014-15 ਵਿਚ 4.62 ਪ੍ਰਤੀਸ਼ਤ ਦੇ ਐੱਨ.ਪੀ.ਏ. ਨੂੰ ਦਸੰਬਰ 2017 ਵਿਚ ਵਧ ਕੇ 10.41 ਪ੍ਰਤੀਸ਼ਤ ਹੋ ਗਿਆ ਹੈ, ਭਾਵ 7 ਲੱਖ 70 ਹਜ਼ਾਰ ਕਰੋੜ। ਐਨੀ ਵੱਡੀ ਰਕਮ ਦੇ ਕਰਜ਼ੇ ਦੇ ਕਾਰਨ, ਬੈਂਕਾਂ ਦੀ ਹਾਲਤ ਵੀ ਪਤਲੀ ਗਈ ਹੈ। ਇਸ ਦੀ ਭਰਪਾਈ ਆਮ ਲੋਕਾਂ ਤੋਂ ਕੀਤੀ ਜਾ ਰਹੀ ਹੈ। ਪਿੱਛਲੇ ਦਿਨਾਂ ਵਿੱਚ, ਸਿਰਫ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਗਾਹਕਾਂ ਤੋਂ ਖਾਤੇ ਵਿੱਚ ਪੈਸੇ ਰੱਖਣ ਲਈ ਜੁਰਮਾਨੇ ਵਜੋਂ 3 ਕਰੋੜ ਰੁਪਏ ਬਰਾਮਦ ਕੀਤੇ ਹਨ! ਕੋਈ ਵੀ ਇਹ ਸਮਝ ਸਕਦਾ ਹੈ ਕਿ ਉਹ ਜੋ ਖਾਤੇ ਵਿਚ ਘੱਟੋ ਘੱਟ ਰਕਮ ਵੀ ਨਹੀਂ ਰੱਖ ਸਕਦੇ, ਉਹ ਕੌਣ ਹਨ? ਸਾਰੇ ਬੈਂਕਾਂ ਨੇ ਵੱਖ-ਵੱਖ ਕਿਸਮਾਂ ਦੀਆਂ ਫੀਸਾਂ ਵਸੂਲ ਕੇ ਲੋਕਾਂ ਦੀਆਂ ਜੇਬਾਂ ਨੂੰ ਕੱਟਣ ਵਿੱਚ ਰੁੱਝੇ ਹੋਏ ਹਨ।

ਆਮ ਲੋਕਾਂ ਨੂੰ ਦੋਵਾਂ ਪਾਸਿਆਂ ਤੋਂ ਲੁੱਟਿਆ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਬੈਂਕਾਂ ਵਿੱਚ ਜਮ੍ਹਾਂ ਉਨ੍ਹਾਂ ਦੀ ਮਿਹਨਤ ਦੀ ਕਮਾਈ ਲਈ  ਸਰਮਾਏਦਾਰ  ਵਿੱਚ ਵੰਡਿਆ ਜਾ ਰਿਹਾ ਹੈ, ਓਹੀ ਦੂਜੇ ਪਾਸੇ ਕਰਜ਼ਾ ਦੇ -ਦੇ ਕੇ ਦੀਵਾਲੀਆ ਹੋਏ ਬੈਂਕਾਂ ਨੂੰ ਭਾਜਪਾ ਸਰਕਾਰ 'ਬੈਲਆਊਟ ਪੈਕਜ' ਦੇ ਨਾਮ ਤੇ ਜਨਤਾ ਤੋਂ ਵਸੂਲੀ ਗਈ ਟੈਕਸ ਦੀ ਰਾਸ਼ੀ ਵਿੱਚੋ ਲੱਖਾਂ ਕਰੋੜਾਂ ਰੁਪਏ ਦੇਣ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਪਹਿਲਾ ਵੀ ਸਰਕਾਰ 'ਬੈਲਆਊਟ ਪੈਕਜ' ਦੀ ਨਾਮ ਉੱਪਰ ਬੈਂਕਾਂ ਨੂੰ 88000 ਕਰੋੜ ਰੁਪਏ ਦੇ ਚੁੱਕੀ ਹੈ। ਇਹ ਮਿਹਨਤਕਸ਼ ਜਨਤਾ ਦੀ ਗਾੜ੍ਹੀ ਕਮਾਈ ਦਾ ਪੈਸਾ ਹੈ , ਜਿਸਨੂੰ ਤਰ੍ਹਾਂ - ਤਰ੍ਹਾਂ ਟੈਕਸ ਦੇ ਰੂਪ ਵਿੱਚ ਸਾਡੇ ਤੋਂ ਵਸਲੂਆ ਜਾਂਦਾ ਹੈ। ਪਰ ਵਾਸਤਵ ਵਿੱਚ, ਭਲਾਈ ਇਸ  ਦੁਆਰਾ ਸਰਮਾਏਦਾਰਾਂ ਦੀ  ਕੀਤੀ ਜਾ ਰਿਹਾ ਹੈ। ਇਸ ਪੈਸੇ ਨਾਲ ਲੋਕਾਂ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਵਧੀਆ ਹਸਪਤਾਲ ਬਣਾ ਸਕਦੇ ਸਨ ਅਤੇ ਮੁਫ਼ਤ ਅਤੇ ਵਧੀਆ ਸਕੂਲ-ਕਾਲਜ ਖੋਲ੍ਹੇ ਜਾ ਸਕਦੇ ਸਨ। ਪਰ ਇਹ ਹੋ  ਉਲਟ ਰਿਹਾ ਹੈ। ਸਰਕਾਰ ਪੈਸੇ ਦੀ ਕਮੀ ਲਈ ਰੋ ਰਹੀ ਹੈ ਅਤੇ ਇੱਥੋਂ ਤੱਕ ਕਿ ਬੁਨਿਆਦੀ ਸੇਵਾਵਾਂ ਵੀ ਖੋਹ ਰਹੀਆਂ ਹਨ।

ਇਹ ਮਾਮਲਾ ਸਰਕਾਰੀ ਬੈਂਕਾਂ ਨੂੰ "bailout" ਤੱਕ ਸੀਮਿਤ ਨਹੀਂ ਹੈ, ਇਸ ਦੀ ਬਜਾਏ, ਇਹ ਹੁਣ 91,000 ਕਰੋੜ ਰੁਪਏ ਦੇ ਕਰਜ਼ੇ ਵਿੱਚ, ਡੁਨੇਈ ਇਨਫਰਾਸਟਰੱਕਚਰ ਲੀਜ਼ਿੰਗ ਐਂਡ ਫਾਇਨੈਂਸ਼ਿਅਲ ਸਰਵਿਸਿਜ਼ ਲਿਮਿਟੇਡ (ਆਈਐਲ ਐਂਡ ਐਫ ਐਸ) ਨਾਮਕ ਇੱਕ ਪ੍ਰਾਈਵੇਟ ਕੰਪਨੀ ਵਿੱਚ ਹਜ਼ਾਰਾਂ ਕਰੋੜਾਂ ਰੁਪਏ ਦੇ ਕੇ  "bailout" ਦੀ ਤਿਆਰੀ ਕਰ ਰਿਹੀ ਹੈ।

ਇਹ ਆਮ ਤੌਰ ਤੇ ਸਮਝਿਆ ਜਾਂਦਾ ਹੈ ਕਿ ਬੈਂਕਾਂ ਜਨਤਕ ਪੈਸੇ ਦੀ ਰੱਖਿਆ ਕਰਦੀਆਂ ਹਨ। ਇਹ ਇੱਕ ਵੱਡੀ ਉਲਝਣ ਹੈ।  ਬੈਂਕਾਂ ਵਪਾਰੀ ਹਨ, ਜੋ ਪੈਸੇ ਦੇ ਸੰਚਾਲਨ ਵਿੱਚ ਪੈਸੇ ਕਮਾਉਂਦੇ ਹਨ. ਇਹ ਇਸ ਪੂੰਜੀਵਾਦੀ ਪ੍ਰਣਾਲੀ ਦੇ ਮਜ਼ਬੂਤ ​​ਥੰਮ੍ਹ ਹਨ।  ਨੋਟਬੰਦੀ ਤੋਂ ਕਾਲਾ ਧਨ ਵਾਪਸ ਲਿਆਉਣਾ ਲਈ ਇਹ ਇਕ ਗਲਤੀ ਸੀ, ਜੋ ਹੁਣ ਸਾਬਤ ਹੋ ਚੁੱਕੀ ਹੈ। ਅਸਲ ਮਨੋਰਥ ਜਨਤਾ ਦੀ ਮਿਹਨਤ ਦੀ ਕਮਾਈ ਨੂੰ ਬੈਂਕਾਂ ਵਿੱਚ ਜਮ੍ਹਾ ਕਰਵਾਉਣਾ ਸੀ ਤਾਕਿ ਕਰਜ਼ ਦੇ ਦੇਕੇ ਦਿਵਾਲੀਆ ਹੋਏ ਬੈਂਕਾਂ ਨੂੰ ਫਿਰ ਤੋਂ ਪੈਸੇ ਨਾਲ ਲੈਸ ਕੀਤਾ ਜਾ ਸਕੇ।


                                                                                                             ਬਲਵਿੰਦਰ ਸਿੰਘ

                                                                                                             November 2018.

Comments

Contact Form

Name

Email *

Message *