Way of thoughts
ਲੋਕਾਂ ਦੇ ਮਨਾਂ ਵਹਿਮ
ਪਹਿਲਾਂ ਲੋਕਾਂ ਦੇ ਦਿਲਾਂ ਦਿਮਾਗ਼ਾਂ ਚੋਂ ਇਹ ਵਹਿਮ ਕੱਢੋ ਕਿ ਅਸੀਂ ਹਿੰਦੂ ਆਂ,ਸਿੱਖ ਆਂ,ਮੁਸਲਮਾਨ ਹਾਂ।
ਅਸਲੀਅਤ ਇਹ ਹੈ ਕਿ ਅਸੀਂ ਭੁੱਖੇ ਹਾਂ, ਬੇਰੁਜ਼ਗਾਰ ਹਾਂ, ਨਸ਼ੇੜੀ ਹਾਂ,ਲਾਚਾਰ ਹਾਂ,ਬੇਵਕੂਫ਼ ਹਾਂ, ਬੀਮਾਰ ਹਾਂ,ਸਰੀਰੋਂ ਵੀ ਤੇ ਮਨੋ ਵੀ।
ਅਸੀਂ ਪੈਰਾਨੋਇਡ ਬਣਾ ਦਿੱਤੇ ਗਏ ਹਾਂ। ਡਰੀ ਜਾਂਦੇ ਹਾਂ ਗੈਰਹਾਜ਼ਰ ਦੁਸ਼ਮਣਾ ਤੋਂ ਹੀ ਤਸੱਵਰੀ ਦੁਸ਼ਮਣਾਂ ਤੋਂ ਹੀ, ਆਪਣੇ ਆਪ ਤੋਂ ਹੀ,ਧਰਮਾਂ ਵਾਲਿਆਂ ਵੱਲੋਂ ਅਸੀਂ ਹੰਕਾਰੀ ਬਣਾ ਦਿੱਤੇ ਗਏ ਹਾਂ,ਵਹਿਮ ਹੋ ਗਿਆ ਹੈ ਸਾਨੂੰ ਸਭ ਨੂੰ ਹਿੰਦੂਆਂ ਸਿੱਖਾਂ ਮੁਸਲਮਾਨਾਂ ਨੂੰ ਕਿ ਸਾਡੇ ਤੋਂ ਉੱਪਰ ਕੁਝ ਨਹੀਂ ਕੋਈ ਨਹੀਂ ਕਿਉਂਕਿ ਅਸੀਂ ਸਿੱਖ ਹਿੰਦੂ ਮੁਸਲਮਾਨ ਬਣ ਗਏ ਹਾਂ, ਬੰਦੇ ਨਹੀਂ ਰਹੇ।
ਅਸੀਂ ਅੰਨ੍ਹੇ ਬੋਲ਼ੇ ਹਾਂ,ਸਾਡੇ ਦਿਮਾਗਾਂ ਉਦਾਲ਼ੇ ਪਲਸਤਰ ਹੈ । ਇਸ ਲਈ ਪਹਿਲਾਂ ਇਹ ਵਹਿਮ ਕੱਢੋ ਕਿ ਹਿੰਦੂ ਖਾ ਜਾਣਗੇ ਸਾਨੂੰ ਸਿੱਖ ਖਾ ਜਾਣਗੇ,ਮੁਸਲਮਾਨ ਖਾ ਜਾਣਗੇ।
ਇਹ ਸਮਝੋ/ਸਮਝਾਓ ਕਿ ਭੁੱਖ ਖਾ ਜਾਵੇਗੀ ਸਾਨੂੰ, ਸਿਆਸਤ ਖਾ ਜਾਵੇਗੀ ਸਾਨੂੰ,ਫਿਰਕਪ੍ਰਸਤੀ ਅੱਤਵਾਦ ਧਾਰਮਿਕ ਮੂਲਵਾਦ ਖਾ ਜਾਵੇਗਾ,ਹੰਕਾਰ ਖਾ ਜਾਵੇਗਾ ਸਾਨੂੰ, ਬੇਰੁਜ਼ਗਾਰੀ ਰਿਸ਼ਵਤਖੋਰੀ ਖਾ ਜਾਵੇਗੀ ।
ਬਲਵਿੰਦਰ ਸਿੰਘ
03-oct-2018
Comments
Post a Comment