Che Guevara (ਚੀ ਗੁਵੇਰਾ)
ਚੀ ਗੁਵੇਰਾ
ਚੀ ਗੁਵੇਰਾ ਦੀ ਇਹ ਤਸਵੀਰ ਫੋਟੋਗ੍ਰਾਫਰ ਐਲਬਰਟੋ ਕੋਰਡਾ ਵੱਲੋਂ 5 ਮਾਰਚ 1960 ਨੂੰ ਇੱਕ ਸਮਾਗਮ ਦੌਰਾਨ ਖਿੱਚੀ ਗਈ ਸੀ ਜਦੋਂ ਉਹ ਕੁੱਝ ਪਲਾਂ ਲਈ ਮੰਚ 'ਤੇ ਆਇਆ ਸੀ। ਸਬੱਬੀ ਤੌਰ 'ਤੇ ਖਿੱਚੀ ਇਹ ਤਸਵੀਰ ਅੱਜ ਪੂਰੇ ਸੰਸਾਰ ਵਿੱਚ ਲੁੱਟ, ਜਬਰ ਤੇ ਬੇਇਨਸਾਫੀ ਖਿਲਾਫ ਲੜਦੇ ਲੋਕਾਂ ਲਈ ਇੱਕ ਪ੍ਰੇਰਾਣਾ ਦਾ ਸੋਮਾ ਤੇ ਇਨਕਲਾਬ ਦਾ ਚਿੰਨ ਬਣ ਚੁੱਕੀ ਹੈ।
14 ਜੂਨ 1928 ਨੂੰ ਅਰਜਨਟੀਨਾ 'ਚ ਜੰਮਿਆ ਚੀ ਗੁਵੇਰਾ ਬਚਪਨ ਤੋਂ ਹੀ ਦਮੇ ਦਾ ਮਰੀਜ਼ ਸੀ ਤੇ ਇੱਕ ਸਫਲ ਡਾਕਟਰ ਤੇ ਪ੍ਰਸਿੱਧ ਖੋਜਕਰਤਾ ਬਣਨਾ ਚਾਹੁੰਦਾ ਸੀ। ਪਰ ਸਮਾਜ ਦੀ ਲੁੱਟ ਤੇ ਬੇਇਨਸਾਫੀ ਵਾਲ਼ੀ ਬੇਰਹਿਮ ਹਕੀਕਤ ਨੂੰ ਆਪਣੀਆਂ ਅੱਖਾਂ ਨਾਲ਼ ਵੇਖਣ ਮਗਰੋਂ ਉਸਨੇ ਆਪਣਾ ਫੈਸਲਾ ਬਦਲ ਕੇ ਆਪਣੀ ਜ਼ਿੰਦਗੀ ਇਨਕਲਾਬ ਦੇ ਲੇਖੇ ਲਾਉਣ ਦਾ ਫੈਸਲਾ ਕਰ ਲਿਆ। ਖੁਦ ਚੇ ਦੇ ਸ਼ਬਦਾਂ 'ਚ:
"..ਤੇ ਫਿਰ ਮੈਂ ਦੇਖਿਆ ਕਿ ਸਿਰਫ਼ ਪੈਸੇ ਨਾ ਹੋਣ ਦੀ ਵਜ੍ਹਾ ਕਾਰਨ ਮਾਂ-ਪਿਉ ਆਪਣੇ ਬੱਚਿਆਂ ਦਾ ਇਲਾਜ ਨਹੀਂ ਕਰਵਾ ਸਕਦੇ, ਮੈਂ ਦੇਖਿਆ ਕਿ ਲਗਾਤਾਰ ਭੁੱਖ-ਨੰਗ ਅਤੇ ਦੁੱਖਾਂ ਨੇ ਮਨੁੱਖਤਾ ਦੀ ਗਿਰਾਵਟ ਐਨੀ ਵਹਿਸ਼ੀਆਨਾ ਕਰ ਦਿੱਤੀ ਸੀ ਕਿ ਇੱਕ ਪਿਤਾ ਆਪਣੇ ਬੱਚੇ ਦੀ ਮੌਤ ਨੂੰ ਇਸ ਤਰ੍ਹਾਂ ਪ੍ਰਵਾਨ ਕਰ ਲੈਂਦਾ ਸੀ ਜਿਵੇਂ ਕੁੱਝ ਹੋਇਆ ਹੀ ਨਾ ਹੋਵੇ ਅਤੇ ਫਿਰ ਮੈਂ ਮਹਿਸੂਸ ਕੀਤਾ ਕਿ ਇਹਨਾਂ ਲੋਕਾਂ ਦੀ ਮਦਦ ਲਈ ਆਉਣਾ ਕਿਸੇ ਵੀ ਤਰ੍ਹਾਂ ਕੋਈ ਮਸ਼ਹੂਰ ਖੋਜਕਰਤਾ ਬਣਨ ਜਾਂ ਮੈਡੀਕਲ ਸਾਇੰਸ ਵਿੱਚ ਯੋਗਦਾਨ ਪਾਉਣ ਨਾਲ਼ੋਂ ਘੱਟ ਮਹੱਤਵਪੂਰਨ ਨਹੀਂ।’’

ਮਗਰੋਂ ਫੀਦਲ ਕਾਸਤਰੋ ਨਾਲ਼ ਮਿਲ਼ ਕੇ ਇੱਕ ਇਨਕਲਾਬੀ ਸਿਪਾਹੀਆਂ ਦੀ ਟੁਕੜੀ ਰਾਹੀਂ ਇੱਕ ਲਾਮਿਸਾਲ ਸੰਘਰਸ਼ ਰਾਹੀਂ ਉਹਨਾਂ ਕਿਊਬਾ ਵਿੱਚ ਇੱਕ ਸਫਲ ਇਨਕਲਾਬ ਕੀਤਾ। ਫਿਰ ਕਿਊਬਾ ਨੂੰ ਛੱਡ ਕੇ ਉਹ ਸੰਸਾਰ ਦੇ ਹੋਰਨਾਂ ਹਿੱਸਿਆਂ 'ਚ ਇਨਕਲਾਬ ਕਰਨ ਲਈ ਨਿੱਕਲ਼ ਪਿਆ ਜਿਸ ਦੌਰਾਨ ਅਮਰੀਕਾ ਦੀ CIA ਨੇ ਬੋਲੀਵੀਆ 'ਚ ਉਸਨੂੰ ਗ੍ਰਿਫਤਾਰ ਕਰਕੇ 9 ਅਕਤੂਬਰ 1967 ਨੂੰ ਉਸਨੂੰ ਸ਼ਹੀਦ ਕਰ ਦਿੱਤਾ।
ਲਾਤੀਨੀ ਅਮਰੀਕਾ ਦੇ ਪ੍ਰਸਿੱਧ ਲੇਖਕ ਏਦੁਆਰਦੋ ਗਾਲਿਆਨੋ ਨੇ ਉਸ ਬਾਰੇ ਲਿਖਿਆ ਹੈ:
"ਉਸ ਨੇ ਇਨਕਲਾਬ ਦੀ ਅਗਲੀ ਕਤਾਰ ਲਈ ਆਪਣੀ ਜਗ੍ਹਾ ਚੁਣੀ ਅਤੇ ਉਸ ਨੇ ਇਸ ਨੂੰ ਹਮੇਸ਼ਾ ਲਈ ਚੁਣਿਆ, ਬਿਨਾਂ ਕਿਸੇ ਸ਼ੱਕ ਦੀ ਸੰਭਾਵਨਾ ਦੇ ਅਤੇ ਬਿਨਾਂ ਇਰਾਦਾ ਬਦਲੇ; ਉਸ ਆਦਮੀ ਵਿੱਚ ਇੱਕ ਅਨੋਖੀ ਗੱਲ ਸੀ, ਉਸ ਨੇ ਕੁਝ ਮੁੱਠੀਭਰ ਸਾਥੀਆਂ ਨਾਲ਼ ਮਿਲ਼ ਕੇ ਇੱਕ ਸਫਲ ਇਨਕਲਾਬ ਕੀਤਾ ਅਤੇ ਉਸ ਨੂੰ ਛੱਡ ਕੇ ਇੱਕ ਨਵੇਂ ਇਨਕਲਾਬ ਵਿੱਚ ਆਪਣੇ ਆਪ ਨੂੰ ਝੋਕ ਦਿੱਤਾ। ਉਹ ਜਿੱਤ ਹਾਸਲ ਕਰਨ ਲਈ ਨਹੀ ਸਗੋਂ ਸੰਘਰਸ਼ ਲਈ ਜੀਵਿਆ, ਜਿਸ ਦੀ ਹਮੇਸ਼ਾ ਜ਼ਰੂਰਤ ਹੁੰਦੀ ਹੈ, ਅਪਮਾਨ ਅਤੇ ਭੁੱਖ ਖਿਲਾਫ ਕਦੇ ਨਾ ਖਤਮ ਹੋਣ ਵਾਲਾ ਸੰਘਰਸ਼। ਉਸ ਨੇ ਕਦੇ ਵੀ ਉਸ ਮਹਾਨ ਕੰਮ ਦਾ ਦੋ ਘੜੀਆਂ ਠਹਿਰ ਕੇ ਅਨੰਦ ਨਹੀ ਲਿਆ, ਜਿਸ ਨੂੰ ਉਸ ਨੇ ਸਫਲਤਾ ਦੇ ਮੁਕਾਮ ਤੱਕ ਪਹੁੰਚਾਇਆ ਸੀ। ਚੀ ਨੇ ਕਦੇ ਸਮਾਂ ਨਹੀ ਗਵਾਇਆ।

... ਅਤੇ ਹਕੀਕਤ ਵਿੱਚ ਇਹ ਵਿਅਕਤੀ, ਜਿਸ ਲਈ ਪੇਸ਼ੇਵਰ ਅਤੇ ਦੁਨਿਆਵੀ ਸਫਲਤਾਵਾਂ ਦੇ ਦਰਵਾਜ਼ੇ ਹਮੇਸ਼ਾ ਲਈ ਖੁੱਲ਼ੇ ਸਨ, ਪੱਛਮੀ ਇਨਕਲਾਬੀ ਆਗੂਆਂ ਵਿੱਚ ਮੋਹਰੀ ਬਣ ਗਿਆ। ਕਿਊਬਾ ਵਿੱਚ ਉਹ ਇਨਕਲਾਬ ਦਾ ਜੈਕੋਬਿਨ ਸੀ; ਕਿਊਬਾ ਵਾਸੀ ਮਖੌਲ ਵਿੱਚ ਕਹਿੰਦੇ ਸੀ “ਸਾਵਧਾਨ ਚੀ ਆ ਰਿਹਾ ਹੈ,” ਪੂਰਨਤਾ ਅਤੇ ਸ਼ੁੱਧਤਾ ਦੀ ਇਹ ਤੜਪ ਵਿਅਕਤੀਗਤ ਕੁਰਬਾਨੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਸੀ। ਉਹ ਖੁਦ ਪ੍ਰਤੀ ਕਠੋਰ ਸੀ। ਉਸ ਨੇ ਖੁਦ ਨੂੰ ਇਸ ਤਰ੍ਹਾਂ ਢਾਲ਼ਿਆ ਸੀ ਜਿਸ ਤਰ੍ਹਾਂ ਉਹ ਦੂਸਰਿਆਂ ਤੋਂ ਚਾਹੁੰਦਾ ਸੀ ਅਤੇ ਉਸ ਨੇ ਕਿਸੇ ਵੀ ਕਮਜ਼ੋਰੀ ਨੂੰ ਆਪਣੇ ਉੱਪਰ ਹਾਵੀ ਨਹੀ ਹੋਣ ਦਿੱਤਾ।"
ਆਪਣੀ ਛੋਟੀ ਜਿਹੀ ਜ਼ਿੰਦਗੀ ਨੂੰ ਚੀ ਨੇ ਜਿਸ ਤਰਾਂ ਲੋਕਾਂ ਲਈ ਤੇ ਇੱਕ ਬਿਹਤਰ ਸਮਾਜ ਸਿਰਜਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਮਰਪਿਤ ਜੀਵਿਆ, ਉਸਨੇ ਉਸਨੂੰ ਯੁੱਗਾਂ ਲਈ ਅਮਰ ਬਣਾ ਦਿੱਤਾ ਹੈ। ਸਰਮਾਏ ਵਿਰੁੱਧ ਕਿਰਤ ਦੀ ਲੜਾਈ ਵਿੱਚ, ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ ਦੀ ਲੜਾਈ ਵਿੱਚ ਚੀ ਹਮੇਸ਼ਾਂ ਵਿੱਚ ਅਜ਼ਾਬੀ, ਬਹਾਦਰੀ, ਕੁਰਬਾਨੀ, ਸੱਚਾਈ ਤੇ ਸੰਗਰਾਮ ਦਾ ਪ੍ਰਤੀਕ ਚਿੰਨ ਬਣਿਆ ਰਹੇਗਾ।
Comments
Post a Comment