ਅੱਜ ਦੇ ਸਾਹਿਤਕਾਰ
ਅੱਜ ਦੇ ਸਾਹਿਤਕਾਰ ਅਤੇ ਸਾਹਿਤ
ਸਾਨੂੰ ਇਹ ਪੜ੍ਹਾਇਆ ਜਾਂਦਾ ਕਿ ਸਾਹਿਤ ਸਮਾਜ ਦਾ ਦਰਪਣ ਹੈ। ਪਰ ਮੈਂ ਸਮਝਦਾ ਹਾਂ ਕਿ ਸਾਹਿਤ ਸਮਾਜ ਦਾ ਚਹਿਰਾ ਹੈ। ਜਿਸ ਤਰੀਕੇ ਦਾ ਸਾਹਿਤ ਹੈ ਉਸ ਤੋਂ ਪਤਾ ਚੱਲੇਗਾ ਕਿ ਸਾਹਿਤ ਜਿਸ ਵਿਚ ਜੋ ਵਿਸ਼ਾ ਚੁੱਕਿਆ ਗਿਆ ਹੈ , ਅਸਲ ਵਿਚ ਸਮਾਜ ਵਿਚ ਉਸ ਵਿਸ਼ੇ ਦੀ ਕੀ ਸਥਿਤੀ ਹੈ। ਜੇ ਸਾਹਿਤ ਨੂੰ ਦੇਖੀਏ, ਸਾਹਿਤਕਾਰਾਂ ਦੀ ਭੂਮਿਕਾ ਨੂੰ ਦੇਖਿਆ ਜਾਵੇ ਤਾਂ ਇੱਕ ਗੱਲ ਸਮਝ ਚ ਆਓਂਦੀ ਹੈ ਕਿ ਇਹ ਇਕ ਪੂੰਜੀਵਾਦੀ ਸਮਾਜ ਹੈ। ਇਸ ਵਿਚ ਕੋਈ ਦੋ ਰਾਏ ਨਹੀਂ। ਇਹ ਗੱਲ ਸਾਹਿਤ ਅਤੇ ਸਾਹਿਤਕਰ ਦੀ ਭੂਮਿਕਾ ਚ ਸਮਾਜ ਆਓਂਦੀ ਹੈ। ਕੁਝ ਸਾਹਿਤ ਸੱਚ ਉਪਰ ਟਿਕਿਆ ਹੋਇਆ ਹੈ। ਮੁੱਖ ਤੌਰ ਤੇ ਦੇਖਿਆ ਜਾਵੇ ਦਲਿਤ ਵਿਰਮਸ਼ , ਆਦਿਵਾਸੀ ਵਿਮਰਸ਼ ਅਤੇ ਮਹਿਲਾ ਵਿਮਰਸ਼ ਨੂੰ ਦੇਖ ਲੋ ਤਾਂ ਉਸ ਵਿੱਚ ਸਿੱਧਾ - ਸਿੱਧਾ ਸਮਾਜ ਦਾ ਸੱਚ ਦਿਖਾਈ ਦੇਵੇਗਾ। ਪਰ ਇਹ ਸਾਹਿਤਕਾਰਾਂ ਦੀ ਮੁੱਖ ਧਾਰਾ ਦਾ ਹਿੱਸਾ ਨਹੀਂ ਹੈ। ਅੱਜ ਕੱਲ ਦੇ ਸਾਹਿਤਕਾਰ ਦੇ ਲਵੋ ਕੇਹੋ ਜਿਹਾ ਲਿਖਦੇ ਨੇ ਕਿ gangland ਅਤੇ half girlfriend ਇਹ ਕਿਸੇ ਦਿਨ 75% boyfriend ਲਿਖਣਗੇ, ਕਿਸੇ ਦਿਨ 98% ਮਾਂ ਅਤੇ 98% ਪਿਤਾ ਲਿਖਣਗੇ। ਇਹ ਸਾਹਿਤ ਮਸ਼ਹੂਰ ਹੈ। ਤੁਸੀਂ ਇਸ ਗੱਲ ਦਾ ਵਿਸਲੇਸ਼ਨ ਕਰੋਗੇ ਤਾ ਪੰਜਾਬ ਦੀਆਂ ਸੜਕਾਂ ਤੇ ਬਹੁਤ ਸਾਰੇ ਨੌਜਵਾਨ ਚੇ ਗੁਵੇਰਾ ਦੀ ਟੀ ਸ਼ਰਟ ਪਾਕੇ ਘੁੰਮ ਰਹੇ ਨੇ , ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਚੇ ਗੁਵੇਰਾ ਕੌਣ ਹੈ ਮੈ ਤਾਂ ਕਈ ਵਾਰ ਇਸ ਗੱਲ ਤੋਂ ਫ਼ਿਕਰਮੰਦ ਹੋ ਜਾਂਦਾ ਹਾਂ ਕਿ ਆਉਣ ਵਾਲੀ ਪੀੜ੍ਹੀ ਸ਼ਾਇਦ ਭਗਤ ਸਿੰਘ ਨੂੰ ਨਾ ਭੁੱਲ ਜਾਵੇ, ਕਰਤਾਰ ਸਿੰਘ ਸਰਾਭਾ ਨੂੰ ਨਾ ਭੁੱਲ ਜਾਵੇ, ਸੁਬਾਸ਼ ਚੰਦਰ ਬੋਸ਼ ਨੂੰ ਨਾ ਭੁੱਲ ਜਾਵੇ। ਸਾਡਾ ਜੋ ਇਤਿਹਾਸ ਉਸ ਚ ਉਹ ਸਾਹਿਤ ਤੇ ਸਾਹਿਤਕਾਰ ਦੀ ਭੂਮਿਕਾ ਕਿਤੇ ਓਨਾ ਤੇ ਨੋਟਾਂ ਦੀਆਂ ਗੱਦੀਆਂ ਦੀ ਧੂੜ ਨਾ ਜੰਮ ਜਾਵੇ। ਇਹ ਸਵਾਲ ਅੱਜ ਸਾਡੇ ਸਾਮਣੇ ਹੈ ਅੱਜ ਮੈਨੂੰ ਤੁਸੀਂ ਦੱਸੋ ਬਾਬਾ ਨਾਗਾ ਅਰਜੁਨ ਵਰਗੇ ਕਵੀ ਤੁਹਾਨੂੰ ਕਿੱਥੇ ਮਿਲਦੇ ਹਨ ਅਤੇ ਸਾਹਿਤ ਦੀ ਆਲੋਚਨਾ ਕਰਨ ਵਾਲੇ ਵਾਮਪੰਥੀ , ਖੱਬੇਪੱਖੀ ਕਹਿ ਕਿ ਉਸ ਆਲੋਚਨਾ ਦੀ ਪ੍ਰੰਪਰਾ ਨੂੰ ਵੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਹਿਤ ਜੋ ਗਿਆਨ ਦਾ ਚਹਿਰਾ ਹੁੰਦਾ ਹੈ ਅਤੇ ਸਾਹਿਤ ਦੀ ਅੱਜ ਜੋ ਸਾਨੂ ਸਥਿਤੀ ਦਿਖਾਈ ਦੇ ਰਹੀ ਹੈ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਕਿ ਦੇਕੇ ਜਾ ਰਹੇ ਹਾਂ। ਚੰਗਾ ਸਾਹਿਤ ਲਿਖਿਆ ਤਾ ਜਾ ਰਿਹਾ ਹੈ ਪਰ ਉਸਨੂੰ ਲੋਕਾਂ ਤੱਕ ਪਹੁੰਚਿਆ ਨਹੀਂ ਜਾ ਰਿਹਾ , ਸਾਡੇ ਵਿੱਚ ਇੱਥੇ ਕਮੀ ਰਹਿ ਗਈ। ਅਸੀਂ ਬੱਸ ਲਿਖਣ ਦੀ ਕੋਸ਼ਿਸ ਕਰ ਰਹੇ ਹਾਂ , ਕੁੱਝ ਲਿੱਖ ਨਹੀਂ ਰਹੇ, ਕਿਉਕਿ ਜੇਕਰ ਤੁਹਾਡੀ ਲਿਖਾਵਟ ਲੋਕਾਂ ਦੀ ਚੇਤਨਾ ਤੇ ਅਸਰ ਨਹੀਂ ਕਰ ਰਹੀ ਤਾਂ ਤੁਹਾਡੀ ਰਚਨਾ ਕੁੱਝ ਨਹੀਂ। ਜੋ ਗੰਭੀਰ ਸਾਹਿਤ ਦੀ ਰਚਨਾ ਹੋ ਰਹੀ ਹੈ , ਉਸ ਦੇ ਵਿਤਰਣ ਤੇ ਸਾਨੂੰ ਧਿਆਨ ਦੇਣਾ ਪਵੇਗਾ ਅਤੇ ਉਸ ਦਾ ਪ੍ਰਚਾਰ ਕਰਨਾ ਹੈ ਕਿ ਉਸਦੀ ਭਾਸ਼ਾ ਕਿੰਨੀ ਗੰਭੀਰ ਹੈ ,ਉਸ ਤੋਂ ਜਰੂਰੀ ਹੈ ਕਿ ਵਿਸ਼ਾ ਕਿੰਨਾ ਗੰਭੀਰ ਹੈ ਅੱਜ ਕੱਲ ਦੇ ਸਾਹਿਤਕਾਰਾਂ ਕੋਲ confidence ਤਾਂ ਬਹੁਤ ਹੈ ਪਰ ਗੰਭੀਰ ਵਿਸ਼ਾ ਨਹੀਂ ਹੈ। ਸਮਾਜ ਚ ਜੋ ਸਾਡੇ ਲਈ ਜਰੂਰੀ ਹੈ ਅਸੀਂ ਉਸਨੂੰ ਫੜ੍ਹ ਨਹੀਂ ਪਉਂਦੇ।
ਲਾਲ ਸਲਾਮ ! ਜੈ ਭੀਮ !
ਬਲਵਿੰਦਰ ਸਿੰਘ ਟਿੱਬਾ
Comments
Post a Comment